ਯਿਰਮਿਯਾਹ 6

ਅਸੀਂ ਉਹਨਾਂ ਬਾਰੇ ਸੁਣਿਆ ਹੈ, ਅਤੇ ਸਾਡੇ ਹੱਥ ਢਿੱਲੇ ਪੈ ਗਏ ਹਨ। ਦੁੱਖ ਨੇ ਸਾਨੂੰ ਜਕੜ ਲਿਆ ਹੈ, ਜਿਵੇਂ ਇੱਕ ਜਣੇਪੇ ਵਾਲੀ ਔਰਤ ਦਾ ਦੁੱਖ ਹੁੰਦਾ ਹੈ।

Jeremiah 6:24 (UKJV) We have heard the fame thereof: our hands wax feeble: anguish has taken hold of us, and pain, as of a woman in travail.

22ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਦੇਖੋ, ਇੱਕ ਫ਼ੌਜ ਉੱਤਰ ਦੀ ਧਰਤੀ ਤੋਂ ਆ ਰਹੀ ਹੈ; ਇੱਕ ਮਹਾਨ ਕੌਮ ਨੂੰ ਧਰਤੀ ਦੇ ਸਿਰੇ ਤੋਂ ਭੜਕਾਇਆ ਜਾ ਰਿਹਾ ਹੈ।

23ਉਹਨਾਂ ਨੇ ਧਨੁਸ਼ ਅਤੇ ਬਰਛੇ ਫੜ੍ਹੇ ਹੋਏ ਹਨ; ਉਹ ਬੇਰਹਿਮ ਹਨ ਅਤੇ ਕੋਈ ਰਹਿਮ ਨਹੀਂ ਕਰਦੇ। ਉਹ ਆਪਣੇ ਘੋੜਿਆਂ ਤੇ ਸਵਾਰ ਹੁੰਦੇ ਹੋਏ ਗਰਜਦੇ ਸਮੁੰਦਰ ਵਾਂਗ ਆਵਾਜ਼ਾਂ ਮਾਰਦੇ ਹਨ। ਉਹ ਲੜਾਕਿਆਂ ਵਾਂਗ ਲੜਨ ਲਈ ਆਉਂਦੇ ਹਨ ਸੀਯੋਨ ਦੀ ਧੀਏ, ਤੇਰੇ ਉੱਤੇ ਹਮਲਾ ਕਰਨ ਲਈ ਆਉਂਦੇ ਹਨ।”

24ਅਸੀਂ ਉਹਨਾਂ ਬਾਰੇ ਸੁਣਿਆ ਹੈ, ਅਤੇ ਸਾਡੇ ਹੱਥ ਢਿੱਲੇ ਪੈ ਗਏ ਹਨ। ਦੁੱਖ ਨੇ ਸਾਨੂੰ ਜਕੜ ਲਿਆ ਹੈ, ਜਿਵੇਂ ਇੱਕ ਜਣੇਪੇ ਵਾਲੀ ਔਰਤ ਦਾ ਦੁੱਖ ਹੁੰਦਾ ਹੈ।

25ਖੇਤਾਂ ਵਿੱਚ ਨਾ ਜਾਵੋ, ਨਾ ਰਾਹਾਂ ਵਿੱਚ ਤੁਰੋ, ਕਿਉਂ ਜੋ ਦੁਸ਼ਮਣ ਕੋਲ ਤਲਵਾਰ ਹੈ, ਅਤੇ ਹਰ ਪਾਸੇ ਦਹਿਸ਼ਤ ਹੈ।

26ਹੇ ਮੇਰੇ ਲੋਕੋ, ਤੱਪੜ ਪਾਓ ਅਤੇ ਸੁਆਹ ਵਿੱਚ ਲੇਟੇ ਰਹੋ। ਤੂੰ ਸੋਗ ਕਰ ਜਿਵੇਂ ਇੱਕਲੌਤੇ ਪੁੱਤਰ ਉੱਤੇ ਕਰੀਦਾ ਹੈ, ਤੂੰ ਬਹੁਤ ਭਾਰੀ ਸਿਆਪਾ ਕਰ, ਸੱਤਿਆਨਾਸ ਕਰਨ ਵਾਲਾ ਅਚਾਨਕ ਸਾਡੇ ਉੱਤੇ ਆ ਪਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.