ਯਿਰਮਿਯਾਹ 6

ਜਿਵੇਂ ਖੂਹ ਆਪਣਾ ਪਾਣੀ ਡੋਲ੍ਹਦਾ ਹੈ, ਉਸੇ ਤਰ੍ਹਾਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ। ਹਿੰਸਾ ਅਤੇ ਤਬਾਹੀ ਉਸ ਵਿੱਚ ਗੂੰਜਦੀ ਹੈ; ਉਸ ਦੀ ਬੀਮਾਰੀ ਅਤੇ ਜ਼ਖ਼ਮ ਮੇਰੇ ਸਾਹਮਣੇ ਹਨ।

Jeremiah 6:7 (UKJV) As a fountain casts out her waters, so she casts out her wickedness: violence and spoil is heard in her; before me continually is grief and wounds.

5ਇਸ ਲਈ ਉੱਠੋ, ਅਸੀਂ ਰਾਤ ਨੂੰ ਹਮਲਾ ਕਰੀਏ ਅਤੇ ਉਸ ਦੇ ਕਿਲ੍ਹੇ ਨੂੰ ਢਾਹ ਦੇਈਏ!”

6ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਰੁੱਖਾਂ ਨੂੰ ਵੱਢੋ ਅਤੇ ਯੇਰੂਸ਼ਲੇਮ ਦੇ ਵਿਰੁੱਧ ਘੇਰਾਬੰਦੀ ਕਰੋ। ਇਸ ਸ਼ਹਿਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ; ਇਹ ਜ਼ੁਲਮ ਨਾਲ ਭਰਿਆ ਹੋਇਆ ਹੈ।

7ਜਿਵੇਂ ਖੂਹ ਆਪਣਾ ਪਾਣੀ ਡੋਲ੍ਹਦਾ ਹੈ, ਉਸੇ ਤਰ੍ਹਾਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ। ਹਿੰਸਾ ਅਤੇ ਤਬਾਹੀ ਉਸ ਵਿੱਚ ਗੂੰਜਦੀ ਹੈ; ਉਸ ਦੀ ਬੀਮਾਰੀ ਅਤੇ ਜ਼ਖ਼ਮ ਮੇਰੇ ਸਾਹਮਣੇ ਹਨ।

8ਹੇ ਯੇਰੂਸ਼ਲੇਮ, ਸਿੱਖਿਆ ਲੈ, ਨਹੀਂ ਤਾਂ ਮੈਂ ਤੇਰੇ ਤੋਂ ਦੂਰ ਹੋ ਜਾਵਾਂਗਾ ਅਤੇ ਤੇਰੀ ਧਰਤੀ ਨੂੰ ਵਿਰਾਨ ਕਰ ਦਿਆਂਗਾ, ਤਾਂ ਜੋ ਕੋਈ ਵੀ ਉਸ ਵਿੱਚ ਰਹਿ ਨਾ ਸਕੇ।”

9ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਉਹਨਾਂ ਨੂੰ ਇਸਰਾਏਲ ਦੀ ਰਹਿੰਦ-ਖੁਹੰਦ ਨੂੰ ਇੱਕ ਅੰਗੂਰੀ ਵੇਲ ਵਾਂਗ ਚੰਗੀ ਤਰ੍ਹਾਂ ਚੁਗਣ ਦਿਓ; ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਗੂੰ ਟਹਿਣੀਆਂ ਉੱਤੇ ਫੇਰ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.