6ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਰੁੱਖਾਂ ਨੂੰ ਵੱਢੋ ਅਤੇ ਯੇਰੂਸ਼ਲੇਮ ਦੇ ਵਿਰੁੱਧ ਘੇਰਾਬੰਦੀ ਕਰੋ। ਇਸ ਸ਼ਹਿਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ; ਇਹ ਜ਼ੁਲਮ ਨਾਲ ਭਰਿਆ ਹੋਇਆ ਹੈ।
7ਜਿਵੇਂ ਖੂਹ ਆਪਣਾ ਪਾਣੀ ਡੋਲ੍ਹਦਾ ਹੈ, ਉਸੇ ਤਰ੍ਹਾਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ। ਹਿੰਸਾ ਅਤੇ ਤਬਾਹੀ ਉਸ ਵਿੱਚ ਗੂੰਜਦੀ ਹੈ; ਉਸ ਦੀ ਬੀਮਾਰੀ ਅਤੇ ਜ਼ਖ਼ਮ ਮੇਰੇ ਸਾਹਮਣੇ ਹਨ।
8ਹੇ ਯੇਰੂਸ਼ਲੇਮ, ਸਿੱਖਿਆ ਲੈ, ਨਹੀਂ ਤਾਂ ਮੈਂ ਤੇਰੇ ਤੋਂ ਦੂਰ ਹੋ ਜਾਵਾਂਗਾ ਅਤੇ ਤੇਰੀ ਧਰਤੀ ਨੂੰ ਵਿਰਾਨ ਕਰ ਦਿਆਂਗਾ, ਤਾਂ ਜੋ ਕੋਈ ਵੀ ਉਸ ਵਿੱਚ ਰਹਿ ਨਾ ਸਕੇ।”
9ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: “ਉਹਨਾਂ ਨੂੰ ਇਸਰਾਏਲ ਦੀ ਰਹਿੰਦ-ਖੁਹੰਦ ਨੂੰ ਇੱਕ ਅੰਗੂਰੀ ਵੇਲ ਵਾਂਗ ਚੰਗੀ ਤਰ੍ਹਾਂ ਚੁਗਣ ਦਿਓ; ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਗੂੰ ਟਹਿਣੀਆਂ ਉੱਤੇ ਫੇਰ।”
10ਮੈਂ ਕਿਸ ਨਾਲ ਗੱਲ ਕਰਾਂ ਅਤੇ ਚੇਤਾਵਨੀ ਦੇਵਾਂ? ਮੇਰੀ ਕੌਣ ਸੁਣੇਗਾ? ਉਹਨਾਂ ਦੇ ਕੰਨ ਬੰਦ ਹਨ ਇਸ ਲਈ ਉਹ ਸੁਣ ਨਹੀਂ ਸਕਦੇ। ਯਾਹਵੇਹ ਦਾ ਬਚਨ ਉਹਨਾਂ ਲਈ ਅਪਮਾਨਜਨਕ ਹੈ; ਉਹਨਾਂ ਨੂੰ ਇਸ ਵਿੱਚ ਕੋਈ ਖੁਸ਼ੀ ਨਹੀਂ ਮਿਲਦੀ।