ਯਿਰਮਿਯਾਹ 7

ਕੀ ਤੁਸੀਂ ਨਹੀਂ ਦੇਖਦੇ ਕਿ ਉਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀ ਕਰ ਰਹੇ ਹਨ?

Jeremiah 7:17 (UKJV) See you not what they do in the cities of Judah and in the streets of Jerusalem?

15ਮੈਂ ਤੁਹਾਨੂੰ ਆਪਣੀ ਹਜ਼ੂਰੀ ਤੋਂ ਬਾਹਰ ਕੱਢ ਦਿਆਂਗਾ, ਜਿਵੇਂ ਮੈਂ ਤੁਹਾਡੇ ਸਾਰੇ ਇਸਰਾਏਲੀਆਂ ਭਰਾਵਾਂ ਨੂੰ, ਇਫ਼ਰਾਈਮ ਦੇ ਲੋਕਾਂ ਨੂੰ ਕੀਤਾ ਸੀ।’

16“ਇਸ ਲਈ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਅਤੇ ਨਾ ਹੀ ਉਹਨਾਂ ਲਈ ਕੋਈ ਆਵਾਜ਼ ਚੱਕੋ, ਨਾ ਬੇਨਤੀ ਕਰੋ; ਨਾ ਮੇਰੇ ਸਾਹਮਣੇ ਅਰਦਾਸ ਕਰੋ, ਕਿਉਂਕਿ ਮੈਂ ਤੁਹਾਡੀ ਗੱਲ ਨਹੀਂ ਸੁਣਾਂਗਾ।

17ਕੀ ਤੁਸੀਂ ਨਹੀਂ ਦੇਖਦੇ ਕਿ ਉਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀ ਕਰ ਰਹੇ ਹਨ?

18ਬੱਚੇ ਲੱਕੜਾਂ ਇਕੱਠੀਆਂ ਕਰਦੇ ਹਨ, ਪਿਤਾ ਅੱਗ ਬਾਲਦੇ ਹਨ, ਅਤੇ ਔਰਤਾਂ ਸਵਰਗ ਦੀ ਰਾਣੀ ਲਈ ਮਠਿਆਈਆਂ ਤਿਆਰ ਕਰਨ ਲਈ ਆਟਾ ਗੁੰਨਦੀਆਂ ਹਨ। ਅਤੇ ਮੇਰੇ ਗੁੱਸੇ ਨੂੰ ਭੜਕਾਉਣ ਲਈ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਂਦੇ ਹਨ।

19ਪਰ ਕੀ ਮੈਂ ਉਹੀ ਹਾਂ ਜਿਸ ਦਾ ਗੁੱਸਾ ਉਹ ਭੜਕਾਉਂਦੇ ਹਨ? ਯਾਹਵੇਹ ਦਾ ਵਾਕ ਹੈ। ਕੀ ਉਹ ਆਪਣੀ ਹੀ ਸ਼ਰਮ ਵਾਸਤੇ ਆਪਣੇ ਆਪ ਦੇ ਹੀ ਨੁਕਸਾਨ ਲਈ ਨਹੀਂ ਕਰ ਰਹੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.