ਯਿਰਮਿਯਾਹ 7

ਬੱਚੇ ਲੱਕੜਾਂ ਇਕੱਠੀਆਂ ਕਰਦੇ ਹਨ, ਪਿਤਾ ਅੱਗ ਬਾਲਦੇ ਹਨ, ਅਤੇ ਔਰਤਾਂ ਸਵਰਗ ਦੀ ਰਾਣੀ ਲਈ ਮਠਿਆਈਆਂ ਤਿਆਰ ਕਰਨ ਲਈ ਆਟਾ ਗੁੰਨਦੀਆਂ ਹਨ। ਅਤੇ ਮੇਰੇ ਗੁੱਸੇ ਨੂੰ ਭੜਕਾਉਣ ਲਈ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਂਦੇ ਹਨ।

Jeremiah 7:18 (UKJV) The children gather wood, and the fathers kindle the fire, and the women knead their dough, to make cakes to the queen of heaven, and to pour out drink offerings unto other gods, that they may provoke me to anger.

16“ਇਸ ਲਈ ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰੋ ਅਤੇ ਨਾ ਹੀ ਉਹਨਾਂ ਲਈ ਕੋਈ ਆਵਾਜ਼ ਚੱਕੋ, ਨਾ ਬੇਨਤੀ ਕਰੋ; ਨਾ ਮੇਰੇ ਸਾਹਮਣੇ ਅਰਦਾਸ ਕਰੋ, ਕਿਉਂਕਿ ਮੈਂ ਤੁਹਾਡੀ ਗੱਲ ਨਹੀਂ ਸੁਣਾਂਗਾ।

17ਕੀ ਤੁਸੀਂ ਨਹੀਂ ਦੇਖਦੇ ਕਿ ਉਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀ ਕਰ ਰਹੇ ਹਨ?

18ਬੱਚੇ ਲੱਕੜਾਂ ਇਕੱਠੀਆਂ ਕਰਦੇ ਹਨ, ਪਿਤਾ ਅੱਗ ਬਾਲਦੇ ਹਨ, ਅਤੇ ਔਰਤਾਂ ਸਵਰਗ ਦੀ ਰਾਣੀ ਲਈ ਮਠਿਆਈਆਂ ਤਿਆਰ ਕਰਨ ਲਈ ਆਟਾ ਗੁੰਨਦੀਆਂ ਹਨ। ਅਤੇ ਮੇਰੇ ਗੁੱਸੇ ਨੂੰ ਭੜਕਾਉਣ ਲਈ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਂਦੇ ਹਨ।

19ਪਰ ਕੀ ਮੈਂ ਉਹੀ ਹਾਂ ਜਿਸ ਦਾ ਗੁੱਸਾ ਉਹ ਭੜਕਾਉਂਦੇ ਹਨ? ਯਾਹਵੇਹ ਦਾ ਵਾਕ ਹੈ। ਕੀ ਉਹ ਆਪਣੀ ਹੀ ਸ਼ਰਮ ਵਾਸਤੇ ਆਪਣੇ ਆਪ ਦੇ ਹੀ ਨੁਕਸਾਨ ਲਈ ਨਹੀਂ ਕਰ ਰਹੇ?

20“ ‘ਇਸ ਲਈ ਯਾਹਵੇਹ ਇਹ ਆਖਦਾ ਹੈ: ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ। ਉਹ ਬਲ ਉੱਠੇਗਾ ਅਤੇ ਬੁਝੇਗਾ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.