ਯਿਰਮਿਯਾਹ 7

ਪਰ ਕੀ ਮੈਂ ਉਹੀ ਹਾਂ ਜਿਸ ਦਾ ਗੁੱਸਾ ਉਹ ਭੜਕਾਉਂਦੇ ਹਨ? ਯਾਹਵੇਹ ਦਾ ਵਾਕ ਹੈ। ਕੀ ਉਹ ਆਪਣੀ ਹੀ ਸ਼ਰਮ ਵਾਸਤੇ ਆਪਣੇ ਆਪ ਦੇ ਹੀ ਨੁਕਸਾਨ ਲਈ ਨਹੀਂ ਕਰ ਰਹੇ?

Jeremiah 7:19 (UKJV) Do they provoke me to anger? says the LORD: do they not provoke themselves to the confusion of their own faces?

17ਕੀ ਤੁਸੀਂ ਨਹੀਂ ਦੇਖਦੇ ਕਿ ਉਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀ ਕਰ ਰਹੇ ਹਨ?

18ਬੱਚੇ ਲੱਕੜਾਂ ਇਕੱਠੀਆਂ ਕਰਦੇ ਹਨ, ਪਿਤਾ ਅੱਗ ਬਾਲਦੇ ਹਨ, ਅਤੇ ਔਰਤਾਂ ਸਵਰਗ ਦੀ ਰਾਣੀ ਲਈ ਮਠਿਆਈਆਂ ਤਿਆਰ ਕਰਨ ਲਈ ਆਟਾ ਗੁੰਨਦੀਆਂ ਹਨ। ਅਤੇ ਮੇਰੇ ਗੁੱਸੇ ਨੂੰ ਭੜਕਾਉਣ ਲਈ ਉਹ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਵੀ ਚੜ੍ਹਾਉਂਦੇ ਹਨ।

19ਪਰ ਕੀ ਮੈਂ ਉਹੀ ਹਾਂ ਜਿਸ ਦਾ ਗੁੱਸਾ ਉਹ ਭੜਕਾਉਂਦੇ ਹਨ? ਯਾਹਵੇਹ ਦਾ ਵਾਕ ਹੈ। ਕੀ ਉਹ ਆਪਣੀ ਹੀ ਸ਼ਰਮ ਵਾਸਤੇ ਆਪਣੇ ਆਪ ਦੇ ਹੀ ਨੁਕਸਾਨ ਲਈ ਨਹੀਂ ਕਰ ਰਹੇ?

20“ ‘ਇਸ ਲਈ ਯਾਹਵੇਹ ਇਹ ਆਖਦਾ ਹੈ: ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ। ਉਹ ਬਲ ਉੱਠੇਗਾ ਅਤੇ ਬੁਝੇਗਾ ਨਹੀਂ।

21“ ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹੀ ਆਖਦਾ ਹੈ: ਅੱਗੇ ਵਧੋ, ਆਪਣੀਆਂ ਹੋਮ ਦੀਆਂ ਭੇਟਾਂ ਨਾਲ ਆਪਣੀਆਂ ਬਲੀਆਂ ਵਧਾਓ ਅਤੇ ਮਾਸ ਖਾਓ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.