ਯਿਰਮਿਯਾਹ 8

“ਵੇਖੋ, ਮੈਂ ਤੁਹਾਡੇ ਵਿੱਚ ਜ਼ਹਿਰੀਲੇ ਸੱਪ ਭੇਜਾਂਗਾ, ਨਾਲੇ ਨਾਗ ਜਿਨ੍ਹਾ ਨੂੰ ਮੋਹ ਨਹੀਂ ਸਕਦਾ, ਅਤੇ ਉਹ ਤੁਹਾਨੂੰ ਡੰਗ ਮਾਰਨਗੇ,” ਯਾਹਵੇਹ ਦਾ ਵਾਕ ਹੈ।

Jeremiah 8:17 (UKJV) For, behold, I will send serpents, cockatrices, among you, which will not be charmed, and they shall bite you, says the LORD.

15ਅਸੀਂ ਸ਼ਾਂਤੀ ਦੀ ਆਸ ਰੱਖੀ ਪਰ ਕੁਝ ਚੰਗਾ ਨਹੀਂ ਆਇਆ, ਚੰਗਾ ਕਰਨ ਦੇ ਸਮੇਂ ਵਿੱਚ ਵੀ ਸਿਰਫ ਦਹਿਸ਼ਤ ਹੈ।

16ਦਾਨ ਤੋਂ ਦੁਸ਼ਮਣ ਦੇ ਘੋੜਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ; ਉਸ ਦੇ ਜੰਗੀ ਘੋੜਿਆਂ ਦੇ ਹਿਣਕਣ ਦੀ ਆਵਾਜ਼ ਨਾਲ ਸਾਰੀ ਧਰਤੀ ਕੰਬ ਜਾਂਦੀ ਹੈ। ਉਹ ਆਉਂਦੇ ਹਨ, ਉਹ ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਨਿਗਲ ਲੈਂਦੇ ਹਨ, ਸ਼ਹਿਰ ਅਤੇ ਉਸ ਦੇ ਵਸਨੀਕਾਂ ਨੂੰ ਵੀ।

17“ਵੇਖੋ, ਮੈਂ ਤੁਹਾਡੇ ਵਿੱਚ ਜ਼ਹਿਰੀਲੇ ਸੱਪ ਭੇਜਾਂਗਾ, ਨਾਲੇ ਨਾਗ ਜਿਨ੍ਹਾ ਨੂੰ ਮੋਹ ਨਹੀਂ ਸਕਦਾ, ਅਤੇ ਉਹ ਤੁਹਾਨੂੰ ਡੰਗ ਮਾਰਨਗੇ,” ਯਾਹਵੇਹ ਦਾ ਵਾਕ ਹੈ।

18ਤੂੰ ਜੋ ਦੁੱਖ ਵਿੱਚ ਮੇਰਾ ਸਹਾਰਾ ਹੈ, ਮੇਰਾ ਮਨ ਮੇਰੇ ਅੰਦਰ ਬੇਚੈਨ ਹੈ।

19ਦੂਰ ਦੇਸ਼ ਤੋਂ ਮੇਰੇ ਲੋਕਾਂ ਦੀ ਪੁਕਾਰ ਸੁਣੋ: “ਕੀ ਯਾਹਵੇਹ ਸੀਯੋਨ ਵਿੱਚ ਨਹੀਂ ਹੈ? ਕੀ ਹੁਣ ਉਸਦਾ ਰਾਜਾ ਨਹੀਂ ਰਿਹਾ?” “ਉਹਨਾਂ ਨੇ ਆਪਣੀਆਂ ਮੂਰਤੀਆਂ ਨਾਲ, ਆਪਣੀਆਂ ਬੇਕਾਰ ਮੂਰਤੀਆਂ ਨਾਲ ਮੇਰਾ ਗੁੱਸਾ ਕਿਉਂ ਭੜਕਾਇਆ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.