17“ਵੇਖੋ, ਮੈਂ ਤੁਹਾਡੇ ਵਿੱਚ ਜ਼ਹਿਰੀਲੇ ਸੱਪ ਭੇਜਾਂਗਾ, ਨਾਲੇ ਨਾਗ ਜਿਨ੍ਹਾ ਨੂੰ ਮੋਹ ਨਹੀਂ ਸਕਦਾ, ਅਤੇ ਉਹ ਤੁਹਾਨੂੰ ਡੰਗ ਮਾਰਨਗੇ,” ਯਾਹਵੇਹ ਦਾ ਵਾਕ ਹੈ।
18ਤੂੰ ਜੋ ਦੁੱਖ ਵਿੱਚ ਮੇਰਾ ਸਹਾਰਾ ਹੈ, ਮੇਰਾ ਮਨ ਮੇਰੇ ਅੰਦਰ ਬੇਚੈਨ ਹੈ।
19ਦੂਰ ਦੇਸ਼ ਤੋਂ ਮੇਰੇ ਲੋਕਾਂ ਦੀ ਪੁਕਾਰ ਸੁਣੋ: “ਕੀ ਯਾਹਵੇਹ ਸੀਯੋਨ ਵਿੱਚ ਨਹੀਂ ਹੈ? ਕੀ ਹੁਣ ਉਸਦਾ ਰਾਜਾ ਨਹੀਂ ਰਿਹਾ?” “ਉਹਨਾਂ ਨੇ ਆਪਣੀਆਂ ਮੂਰਤੀਆਂ ਨਾਲ, ਆਪਣੀਆਂ ਬੇਕਾਰ ਮੂਰਤੀਆਂ ਨਾਲ ਮੇਰਾ ਗੁੱਸਾ ਕਿਉਂ ਭੜਕਾਇਆ ਹੈ?”
20“ਵਾਢੀ ਬੀਤ ਗਈ ਹੈ, ਗਰਮੀਆਂ ਖਤਮ ਹੋ ਗਈਆਂ ਹਨ, ਪਰ ਅਸੀਂ ਬਚਾਏ ਨਹੀਂ ਗਏ।”
21ਕਿਉਂਕਿ ਮੇਰੇ ਲੋਕਾਂ ਦੇ ਕੁਚਲੇ ਜਾਣ ਦੇ ਕਾਰਨ ਮੈਂ ਕੁਚਲਿਆ ਹੋਇਆ ਹਾਂ; ਮੈਂ ਸੋਗ ਕਰਦਾ ਹਾਂ, ਅਤੇ ਘਬਰਾਹਟ ਨੇ ਮੈਨੂੰ ਫੜਿਆ ਹੈ।