18ਤੂੰ ਜੋ ਦੁੱਖ ਵਿੱਚ ਮੇਰਾ ਸਹਾਰਾ ਹੈ, ਮੇਰਾ ਮਨ ਮੇਰੇ ਅੰਦਰ ਬੇਚੈਨ ਹੈ।
19ਦੂਰ ਦੇਸ਼ ਤੋਂ ਮੇਰੇ ਲੋਕਾਂ ਦੀ ਪੁਕਾਰ ਸੁਣੋ: “ਕੀ ਯਾਹਵੇਹ ਸੀਯੋਨ ਵਿੱਚ ਨਹੀਂ ਹੈ? ਕੀ ਹੁਣ ਉਸਦਾ ਰਾਜਾ ਨਹੀਂ ਰਿਹਾ?” “ਉਹਨਾਂ ਨੇ ਆਪਣੀਆਂ ਮੂਰਤੀਆਂ ਨਾਲ, ਆਪਣੀਆਂ ਬੇਕਾਰ ਮੂਰਤੀਆਂ ਨਾਲ ਮੇਰਾ ਗੁੱਸਾ ਕਿਉਂ ਭੜਕਾਇਆ ਹੈ?”
20“ਵਾਢੀ ਬੀਤ ਗਈ ਹੈ, ਗਰਮੀਆਂ ਖਤਮ ਹੋ ਗਈਆਂ ਹਨ, ਪਰ ਅਸੀਂ ਬਚਾਏ ਨਹੀਂ ਗਏ।”
21ਕਿਉਂਕਿ ਮੇਰੇ ਲੋਕਾਂ ਦੇ ਕੁਚਲੇ ਜਾਣ ਦੇ ਕਾਰਨ ਮੈਂ ਕੁਚਲਿਆ ਹੋਇਆ ਹਾਂ; ਮੈਂ ਸੋਗ ਕਰਦਾ ਹਾਂ, ਅਤੇ ਘਬਰਾਹਟ ਨੇ ਮੈਨੂੰ ਫੜਿਆ ਹੈ।
22ਕੀ ਗਿਲਆਦ ਵਿੱਚ ਕੋਈ ਬਲਸਾਨ ਨਹੀਂ ਹੈ? ਕੀ ਉੱਥੇ ਕੋਈ ਵੈਦ ਨਹੀਂ ਹੈ? ਫੇਰ ਮੇਰੇ ਲੋਕਾਂ ਦੇ ਜ਼ਖਮਾਂ ਦਾ ਕੋਈ ਇਲਾਜ ਕਿਉਂ ਨਹੀਂ ਹੈ?