ਯਿਰਮਿਯਾਹ 9

ਮੈਂ ਪਹਾੜਾਂ ਲਈ ਰੋਵਾਂਗਾ ਅਤੇ ਵਿਰਲਾਪ ਕਰਾਂਗਾ ਅਤੇ ਉਜਾੜ ਦੇ ਘਾਹ ਦੇ ਮੈਦਾਨਾਂ ਲਈ ਸਿਆਪਾ ਕਰਾਂਗਾ। ਉਹ ਤਾਂ ਸੜ ਗਏ ਹਨ ਅਤੇ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ।

Jeremiah 9:10 (UKJV) For the mountains will I take up a weeping and wailing, and for the habitations of the wilderness a lamentation, because they are burned up, so that none can pass through them; neither can men hear the voice of the cattle; both the fowl of the heavens and the beast are fled; they are gone.

8ਉਹਨਾਂ ਦੀ ਜੀਭ ਇੱਕ ਮਾਰ ਸੁੱਟਣ ਵਾਲੇ ਤੀਰ ਵਰਗੀ ਹੈ; ਇਹ ਧੋਖੇ ਨਾਲ ਬੋਲਦੀ ਹੈ। ਉਹ ਸਾਰੇ ਮੂੰਹੋਂ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ, ਪਰ ਆਪਣੇ ਦਿਲਾਂ ਵਿੱਚ ਉਹਨਾਂ ਲਈ ਜਾਲ ਵਿਛਾਉਂਦੇ ਹਨ।

9ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?”

10ਮੈਂ ਪਹਾੜਾਂ ਲਈ ਰੋਵਾਂਗਾ ਅਤੇ ਵਿਰਲਾਪ ਕਰਾਂਗਾ ਅਤੇ ਉਜਾੜ ਦੇ ਘਾਹ ਦੇ ਮੈਦਾਨਾਂ ਲਈ ਸਿਆਪਾ ਕਰਾਂਗਾ। ਉਹ ਤਾਂ ਸੜ ਗਏ ਹਨ ਅਤੇ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ।

11“ਮੈਂ ਯੇਰੂਸ਼ਲੇਮ ਨੂੰ ਖੰਡਰਾਂ ਦਾ ਢੇਰ ਬਣਾ ਦਿਆਂਗਾ, ਗਿੱਦੜਾਂ ਦਾ ਅੱਡਾ ਬਣਾ ਦਿਆਂਗਾ; ਅਤੇ ਮੈਂ ਯਹੂਦਾਹ ਦੇ ਨਗਰਾਂ ਨੂੰ ਉਜਾੜ ਦਿਆਂਗਾ, ਤਾਂ ਜੋ ਉੱਥੇ ਕੋਈ ਨਾ ਰਹਿ ਸਕੇ।”

12ਇੰਨਾ ਬੁੱਧਵਾਨ ਕੌਣ ਹੈ ਜੋ ਇਸ ਨੂੰ ਸਮਝ ਸਕੇ? ਅਤੇ ਉਹ ਕੌਣ ਹੈ ਜਿਸ ਨਾਲ ਯਾਹਵੇਹ ਨੇ ਗੱਲ ਕੀਤੀ ਤਾਂ ਜੋ ਉਹ ਇਸ ਦਾ ਅਰਥ ਕਰ ਸਕੇ? ਧਰਤੀ ਕਿਉਂ ਨਸ਼ਟ ਕਰ ਦਿੱਤੀ ਗਈ ਹੈ ਅਤੇ ਉਜਾੜ ਵਾਂਗ ਉਜਾੜ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਦੀ ਕੋਈ ਨਹੀਂ ਲੰਘਦਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.