ਯਿਰਮਿਯਾਹ 9

ਉਹਨਾਂ ਦੀ ਜੀਭ ਇੱਕ ਮਾਰ ਸੁੱਟਣ ਵਾਲੇ ਤੀਰ ਵਰਗੀ ਹੈ; ਇਹ ਧੋਖੇ ਨਾਲ ਬੋਲਦੀ ਹੈ। ਉਹ ਸਾਰੇ ਮੂੰਹੋਂ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ, ਪਰ ਆਪਣੇ ਦਿਲਾਂ ਵਿੱਚ ਉਹਨਾਂ ਲਈ ਜਾਲ ਵਿਛਾਉਂਦੇ ਹਨ।

Jeremiah 9:8 (UKJV) Their tongue is as an arrow shot out; it speaks deceit: one speaks peaceably to his neighbour with his mouth, but in heart he lays his wait.

6ਤੁਸੀਂ ਧੋਖੇ ਦੇ ਵਿਚਕਾਰ ਰਹਿੰਦੇ ਹੋ; ਆਪਣੇ ਧੋਖੇ ਵਿੱਚ ਉਹ ਮੈਨੂੰ ਮੰਨਣ ਤੋਂ ਇਨਕਾਰ ਕਰਦੇ ਹਨ,” ਯਾਹਵੇਹ ਇਹ ਆਖਦਾ ਹੈ।

7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਵੇਖੋ, ਮੈਂ ਉਹਨਾਂ ਨੂੰ ਸਤਾਵਾਂਗਾ ਅਤੇ ਪਰਖਾਂਗਾ, ਕਿਉਂ ਜੋ ਮੈਂ ਆਪਣੇ ਲੋਕਾਂ ਦੇ ਪਾਪ ਦੇ ਕਾਰਨ ਹੋਰ ਕੀ ਕਰ ਸਕਦਾ ਹਾਂ?

8ਉਹਨਾਂ ਦੀ ਜੀਭ ਇੱਕ ਮਾਰ ਸੁੱਟਣ ਵਾਲੇ ਤੀਰ ਵਰਗੀ ਹੈ; ਇਹ ਧੋਖੇ ਨਾਲ ਬੋਲਦੀ ਹੈ। ਉਹ ਸਾਰੇ ਮੂੰਹੋਂ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ, ਪਰ ਆਪਣੇ ਦਿਲਾਂ ਵਿੱਚ ਉਹਨਾਂ ਲਈ ਜਾਲ ਵਿਛਾਉਂਦੇ ਹਨ।

9ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?”

10ਮੈਂ ਪਹਾੜਾਂ ਲਈ ਰੋਵਾਂਗਾ ਅਤੇ ਵਿਰਲਾਪ ਕਰਾਂਗਾ ਅਤੇ ਉਜਾੜ ਦੇ ਘਾਹ ਦੇ ਮੈਦਾਨਾਂ ਲਈ ਸਿਆਪਾ ਕਰਾਂਗਾ। ਉਹ ਤਾਂ ਸੜ ਗਏ ਹਨ ਅਤੇ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.