ਯਿਰਮਿਯਾਹ 9

ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਵੇਖੋ, ਮੈਂ ਉਹਨਾਂ ਨੂੰ ਸਤਾਵਾਂਗਾ ਅਤੇ ਪਰਖਾਂਗਾ, ਕਿਉਂ ਜੋ ਮੈਂ ਆਪਣੇ ਲੋਕਾਂ ਦੇ ਪਾਪ ਦੇ ਕਾਰਨ ਹੋਰ ਕੀ ਕਰ ਸਕਦਾ ਹਾਂ?

Jeremiah 9:7 (UKJV) Therefore thus says the LORD of hosts, Behold, I will melt them, and try them; for how shall I do for the daughter of my people?

5ਮਿੱਤਰ ਆਪਣੇ ਮਿੱਤਰ ਨੂੰ ਧੋਖਾ ਦਿੰਦਾ ਹੈ, ਅਤੇ ਕੋਈ ਸੱਚ ਨਹੀਂ ਬੋਲਦਾ। ਉਹਨਾਂ ਨੇ ਆਪਣੀਆਂ ਜੀਭਾਂ ਨੂੰ ਝੂਠ ਬੋਲਣਾ ਸਿਖਾਇਆ ਹੈ; ਉਹ ਪਾਪ ਕਰਕੇ ਥੱਕ ਜਾਂਦੇ ਹਨ, ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ।

6ਤੁਸੀਂ ਧੋਖੇ ਦੇ ਵਿਚਕਾਰ ਰਹਿੰਦੇ ਹੋ; ਆਪਣੇ ਧੋਖੇ ਵਿੱਚ ਉਹ ਮੈਨੂੰ ਮੰਨਣ ਤੋਂ ਇਨਕਾਰ ਕਰਦੇ ਹਨ,” ਯਾਹਵੇਹ ਇਹ ਆਖਦਾ ਹੈ।

7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਵੇਖੋ, ਮੈਂ ਉਹਨਾਂ ਨੂੰ ਸਤਾਵਾਂਗਾ ਅਤੇ ਪਰਖਾਂਗਾ, ਕਿਉਂ ਜੋ ਮੈਂ ਆਪਣੇ ਲੋਕਾਂ ਦੇ ਪਾਪ ਦੇ ਕਾਰਨ ਹੋਰ ਕੀ ਕਰ ਸਕਦਾ ਹਾਂ?

8ਉਹਨਾਂ ਦੀ ਜੀਭ ਇੱਕ ਮਾਰ ਸੁੱਟਣ ਵਾਲੇ ਤੀਰ ਵਰਗੀ ਹੈ; ਇਹ ਧੋਖੇ ਨਾਲ ਬੋਲਦੀ ਹੈ। ਉਹ ਸਾਰੇ ਮੂੰਹੋਂ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ, ਪਰ ਆਪਣੇ ਦਿਲਾਂ ਵਿੱਚ ਉਹਨਾਂ ਲਈ ਜਾਲ ਵਿਛਾਉਂਦੇ ਹਨ।

9ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.