4“ਆਪਣੇ ਦੋਸਤਾਂ ਤੋਂ ਸਾਵਧਾਨ ਰਹੋ; ਆਪਣੇ ਕਬੀਲੇ ਵਿੱਚ ਕਿਸੇ ਤੇ ਭਰੋਸਾ ਨਾ ਕਰੋ। ਕਿਉਂਕਿ ਉਹਨਾਂ ਵਿੱਚੋਂ ਹਰ ਇੱਕ ਧੋਖੇਬਾਜ਼ ਹੈ, ਅਤੇ ਹਰ ਇੱਕ ਮਿੱਤਰ ਚੁਗਲਖ਼ੋਰ ਹੈ।
5ਮਿੱਤਰ ਆਪਣੇ ਮਿੱਤਰ ਨੂੰ ਧੋਖਾ ਦਿੰਦਾ ਹੈ, ਅਤੇ ਕੋਈ ਸੱਚ ਨਹੀਂ ਬੋਲਦਾ। ਉਹਨਾਂ ਨੇ ਆਪਣੀਆਂ ਜੀਭਾਂ ਨੂੰ ਝੂਠ ਬੋਲਣਾ ਸਿਖਾਇਆ ਹੈ; ਉਹ ਪਾਪ ਕਰਕੇ ਥੱਕ ਜਾਂਦੇ ਹਨ, ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ।
6ਤੁਸੀਂ ਧੋਖੇ ਦੇ ਵਿਚਕਾਰ ਰਹਿੰਦੇ ਹੋ; ਆਪਣੇ ਧੋਖੇ ਵਿੱਚ ਉਹ ਮੈਨੂੰ ਮੰਨਣ ਤੋਂ ਇਨਕਾਰ ਕਰਦੇ ਹਨ,” ਯਾਹਵੇਹ ਇਹ ਆਖਦਾ ਹੈ।
7ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਵੇਖੋ, ਮੈਂ ਉਹਨਾਂ ਨੂੰ ਸਤਾਵਾਂਗਾ ਅਤੇ ਪਰਖਾਂਗਾ, ਕਿਉਂ ਜੋ ਮੈਂ ਆਪਣੇ ਲੋਕਾਂ ਦੇ ਪਾਪ ਦੇ ਕਾਰਨ ਹੋਰ ਕੀ ਕਰ ਸਕਦਾ ਹਾਂ?
8ਉਹਨਾਂ ਦੀ ਜੀਭ ਇੱਕ ਮਾਰ ਸੁੱਟਣ ਵਾਲੇ ਤੀਰ ਵਰਗੀ ਹੈ; ਇਹ ਧੋਖੇ ਨਾਲ ਬੋਲਦੀ ਹੈ। ਉਹ ਸਾਰੇ ਮੂੰਹੋਂ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ, ਪਰ ਆਪਣੇ ਦਿਲਾਂ ਵਿੱਚ ਉਹਨਾਂ ਲਈ ਜਾਲ ਵਿਛਾਉਂਦੇ ਹਨ।