ਯਿਰਮਿਯਾਹ 9

“ਆਪਣੇ ਦੋਸਤਾਂ ਤੋਂ ਸਾਵਧਾਨ ਰਹੋ; ਆਪਣੇ ਕਬੀਲੇ ਵਿੱਚ ਕਿਸੇ ਤੇ ਭਰੋਸਾ ਨਾ ਕਰੋ। ਕਿਉਂਕਿ ਉਹਨਾਂ ਵਿੱਚੋਂ ਹਰ ਇੱਕ ਧੋਖੇਬਾਜ਼ ਹੈ, ਅਤੇ ਹਰ ਇੱਕ ਮਿੱਤਰ ਚੁਗਲਖ਼ੋਰ ਹੈ।

Jeremiah 9:4 (UKJV) Take all of you heed every one of his neighbour, and trust all of you not in any brother: for every brother will utterly supplant, and every neighbour will walk with slanders.

2ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਮੁਸਾਫਰਾਂ ਦੇ ਰਹਿਣ ਦੀ ਜਗ੍ਹਾ ਹੁੰਦੀ, ਤਾਂ ਜੋ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਉਹਨਾਂ ਤੋਂ ਦੂਰ ਚਲਾ ਜਾਵਾਂ; ਕਿਉਂ ਜੋ ਉਹ ਸਾਰੇ ਵਿਭਚਾਰੀ ਹਨ, ਅਤੇ ਬੇਈਮਾਨ ਲੋਕਾਂ ਦੀ ਭੀੜ ਹੈ।

3“ਉਹ ਆਪਣੀ ਜੀਭ ਨੂੰ ਝੂਠ ਬੋਲਣ ਲਈ; ਕਮਾਨ ਵਾਂਗ ਤਿਆਰ ਕਰਦੇ ਹਨ, ਉਹ ਦੇਸ਼ ਵਿੱਚ ਸੂਰਮੇ ਹਨ, ਪਰ ਸਚਿਆਈ ਲਈ ਨਹੀਂ, ਉਹ ਇੱਕ ਪਾਪ ਤੋਂ ਦੂਜੇ ਪਾਪ ਵਿੱਚ ਜਾਂਦੇ ਹਨ; ਉਹ ਮੈਨੂੰ ਨਹੀਂ ਜਾਣਦੇ,” ਯਾਹਵੇਹ ਦਾ ਵਾਕ ਹੈ।

4“ਆਪਣੇ ਦੋਸਤਾਂ ਤੋਂ ਸਾਵਧਾਨ ਰਹੋ; ਆਪਣੇ ਕਬੀਲੇ ਵਿੱਚ ਕਿਸੇ ਤੇ ਭਰੋਸਾ ਨਾ ਕਰੋ। ਕਿਉਂਕਿ ਉਹਨਾਂ ਵਿੱਚੋਂ ਹਰ ਇੱਕ ਧੋਖੇਬਾਜ਼ ਹੈ, ਅਤੇ ਹਰ ਇੱਕ ਮਿੱਤਰ ਚੁਗਲਖ਼ੋਰ ਹੈ।

5ਮਿੱਤਰ ਆਪਣੇ ਮਿੱਤਰ ਨੂੰ ਧੋਖਾ ਦਿੰਦਾ ਹੈ, ਅਤੇ ਕੋਈ ਸੱਚ ਨਹੀਂ ਬੋਲਦਾ। ਉਹਨਾਂ ਨੇ ਆਪਣੀਆਂ ਜੀਭਾਂ ਨੂੰ ਝੂਠ ਬੋਲਣਾ ਸਿਖਾਇਆ ਹੈ; ਉਹ ਪਾਪ ਕਰਕੇ ਥੱਕ ਜਾਂਦੇ ਹਨ, ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ।

6ਤੁਸੀਂ ਧੋਖੇ ਦੇ ਵਿਚਕਾਰ ਰਹਿੰਦੇ ਹੋ; ਆਪਣੇ ਧੋਖੇ ਵਿੱਚ ਉਹ ਮੈਨੂੰ ਮੰਨਣ ਤੋਂ ਇਨਕਾਰ ਕਰਦੇ ਹਨ,” ਯਾਹਵੇਹ ਇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.