ਯਿਰਮਿਯਾਹ 9

ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਮੁਸਾਫਰਾਂ ਦੇ ਰਹਿਣ ਦੀ ਜਗ੍ਹਾ ਹੁੰਦੀ, ਤਾਂ ਜੋ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਉਹਨਾਂ ਤੋਂ ਦੂਰ ਚਲਾ ਜਾਵਾਂ; ਕਿਉਂ ਜੋ ਉਹ ਸਾਰੇ ਵਿਭਚਾਰੀ ਹਨ, ਅਤੇ ਬੇਈਮਾਨ ਲੋਕਾਂ ਦੀ ਭੀੜ ਹੈ।

Jeremiah 9:2 (UKJV) Oh that I had in the wilderness a lodging place of travelling men; that I might leave my people, and go from them! for they be all adulterers, an assembly of treacherous men.

1ਕਾਸ਼ ਮੇਰਾ ਸਿਰ ਪਾਣੀ ਹੁੰਦਾ ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਚਸ਼ਮਾ ਹੁੰਦਾ! ਮੈਂ ਆਪਣੇ ਲੋਕਾਂ ਦੇ ਮਾਰੇ ਜਾਣ ਤੇ ਦਿਨ ਅਤੇ ਰਾਤ ਰੋਂਦਾ।

2ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਮੁਸਾਫਰਾਂ ਦੇ ਰਹਿਣ ਦੀ ਜਗ੍ਹਾ ਹੁੰਦੀ, ਤਾਂ ਜੋ ਮੈਂ ਆਪਣੇ ਲੋਕਾਂ ਨੂੰ ਛੱਡ ਕੇ ਉਹਨਾਂ ਤੋਂ ਦੂਰ ਚਲਾ ਜਾਵਾਂ; ਕਿਉਂ ਜੋ ਉਹ ਸਾਰੇ ਵਿਭਚਾਰੀ ਹਨ, ਅਤੇ ਬੇਈਮਾਨ ਲੋਕਾਂ ਦੀ ਭੀੜ ਹੈ।

3“ਉਹ ਆਪਣੀ ਜੀਭ ਨੂੰ ਝੂਠ ਬੋਲਣ ਲਈ; ਕਮਾਨ ਵਾਂਗ ਤਿਆਰ ਕਰਦੇ ਹਨ, ਉਹ ਦੇਸ਼ ਵਿੱਚ ਸੂਰਮੇ ਹਨ, ਪਰ ਸਚਿਆਈ ਲਈ ਨਹੀਂ, ਉਹ ਇੱਕ ਪਾਪ ਤੋਂ ਦੂਜੇ ਪਾਪ ਵਿੱਚ ਜਾਂਦੇ ਹਨ; ਉਹ ਮੈਨੂੰ ਨਹੀਂ ਜਾਣਦੇ,” ਯਾਹਵੇਹ ਦਾ ਵਾਕ ਹੈ।

4“ਆਪਣੇ ਦੋਸਤਾਂ ਤੋਂ ਸਾਵਧਾਨ ਰਹੋ; ਆਪਣੇ ਕਬੀਲੇ ਵਿੱਚ ਕਿਸੇ ਤੇ ਭਰੋਸਾ ਨਾ ਕਰੋ। ਕਿਉਂਕਿ ਉਹਨਾਂ ਵਿੱਚੋਂ ਹਰ ਇੱਕ ਧੋਖੇਬਾਜ਼ ਹੈ, ਅਤੇ ਹਰ ਇੱਕ ਮਿੱਤਰ ਚੁਗਲਖ਼ੋਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.