ਯਿਰਮਿਯਾਹ 9

ਯਾਹਵੇਹ ਨੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਹੈ, ਜੋ ਮੈਂ ਉਹਨਾਂ ਦੇ ਅੱਗੇ ਰੱਖੀ ਸੀ; ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਮੇਰੇ ਕਾਨੂੰਨ ਦੀ ਪਾਲਣਾ ਕੀਤੀ ਹੈ।

Jeremiah 9:13 (UKJV) And the LORD says, Because they have forsaken my law which I set before them, and have not obeyed my voice, neither walked therein;

11“ਮੈਂ ਯੇਰੂਸ਼ਲੇਮ ਨੂੰ ਖੰਡਰਾਂ ਦਾ ਢੇਰ ਬਣਾ ਦਿਆਂਗਾ, ਗਿੱਦੜਾਂ ਦਾ ਅੱਡਾ ਬਣਾ ਦਿਆਂਗਾ; ਅਤੇ ਮੈਂ ਯਹੂਦਾਹ ਦੇ ਨਗਰਾਂ ਨੂੰ ਉਜਾੜ ਦਿਆਂਗਾ, ਤਾਂ ਜੋ ਉੱਥੇ ਕੋਈ ਨਾ ਰਹਿ ਸਕੇ।”

12ਇੰਨਾ ਬੁੱਧਵਾਨ ਕੌਣ ਹੈ ਜੋ ਇਸ ਨੂੰ ਸਮਝ ਸਕੇ? ਅਤੇ ਉਹ ਕੌਣ ਹੈ ਜਿਸ ਨਾਲ ਯਾਹਵੇਹ ਨੇ ਗੱਲ ਕੀਤੀ ਤਾਂ ਜੋ ਉਹ ਇਸ ਦਾ ਅਰਥ ਕਰ ਸਕੇ? ਧਰਤੀ ਕਿਉਂ ਨਸ਼ਟ ਕਰ ਦਿੱਤੀ ਗਈ ਹੈ ਅਤੇ ਉਜਾੜ ਵਾਂਗ ਉਜਾੜ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਦੀ ਕੋਈ ਨਹੀਂ ਲੰਘਦਾ?

13ਯਾਹਵੇਹ ਨੇ ਕਿਹਾ, “ਇਹ ਇਸ ਲਈ ਹੈ ਕਿਉਂਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਹੈ, ਜੋ ਮੈਂ ਉਹਨਾਂ ਦੇ ਅੱਗੇ ਰੱਖੀ ਸੀ; ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਅਤੇ ਨਾ ਹੀ ਮੇਰੇ ਕਾਨੂੰਨ ਦੀ ਪਾਲਣਾ ਕੀਤੀ ਹੈ।

14ਇਸ ਦੀ ਬਜਾਏ, ਉਹ ਆਪਣੇ ਦਿਲ ਦੀ ਜ਼ਿੱਦ ਦੇ ਪਿੱਛੇ ਤੁਰੇ ਹਨ; ਉਹਨਾਂ ਨੇ ਬਆਲ ਦੇਵਤੇ ਦੀ ਪਾਲਣਾ ਕੀਤੀ ਹੈ, ਜਿਵੇਂ ਕਿ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਸਿਖਾਇਆ ਸੀ।”

15ਇਸ ਲਈ, ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: “ਵੇਖੋ, ਮੈਂ ਇਨ੍ਹਾਂ ਲੋਕਾਂ ਨੂੰ ਕੌੜਾ ਭੋਜਨ ਖਾਣ ਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.