ਯਿਰਮਿਯਾਹ 9

ਹੁਣ ਹੇ ਇਸਤਰੀਓ, ਯਾਹਵੇਹ ਦਾ ਬਚਨ ਸੁਣੋ; ਉਸ ਦੇ ਮੂੰਹ ਦੀਆਂ ਗੱਲਾਂ ਵੱਲ ਕੰਨ ਲਾਓ। ਆਪਣੀਆਂ ਧੀਆਂ ਨੂੰ ਰੋਣਾ ਸਿਖਾਓ; ਇੱਕ-ਦੂਜੇ ਨੂੰ ਵਿਰਲਾਪ ਕਰਨਾ ਸਿਖਾਓ।

Jeremiah 9:20 (UKJV) Yet hear the word of the LORD, O all of you women, and let your ear receive the word of his mouth, and teach your daughters wailing, and every one her neighbour lamentation.

18ਉਹਨਾਂ ਨੂੰ ਜਲਦੀ ਆਉਣ ਦਿਓ ਅਤੇ ਸਾਡੇ ਉੱਤੇ ਵਿਰਲਾਪ ਕਰੋ ਜਦੋਂ ਤੱਕ ਸਾਡੀਆਂ ਅੱਖਾਂ ਹੰਝੂਆਂ ਨਾਲ ਭਰ ਨਾ ਜਾਣ ਅਤੇ ਸਾਡੀਆਂ ਪਲਕਾਂ ਵਿੱਚੋਂ ਪਾਣੀ ਦੀਆਂ ਧਾਰਾਂ ਨਾ ਵਹਿ ਜਾਣ।

19ਸੀਯੋਨ ਵਿੱਚੋਂ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ: ‘ਅਸੀਂ ਕਿੰਨੇ ਬਰਬਾਦ ਹੋ ਗਏ ਹਾਂ! ਅਸੀਂ ਡਾਢੇ ਸ਼ਰਮਿੰਦੇ ਹੋਏ ਹਾਂ! ਕਿਉਂ ਜੋ ਅਸੀਂ ਦੇਸ਼ ਨੂੰ ਛੱਡ ਦਿੱਤਾ ਹੈ ਕਿਉਂਕਿ ਸਾਡੇ ਘਰ ਖੰਡਰ ਹੋ ਚੁੱਕੇ ਹਨ।’ ”

20ਹੁਣ ਹੇ ਇਸਤਰੀਓ, ਯਾਹਵੇਹ ਦਾ ਬਚਨ ਸੁਣੋ; ਉਸ ਦੇ ਮੂੰਹ ਦੀਆਂ ਗੱਲਾਂ ਵੱਲ ਕੰਨ ਲਾਓ। ਆਪਣੀਆਂ ਧੀਆਂ ਨੂੰ ਰੋਣਾ ਸਿਖਾਓ; ਇੱਕ-ਦੂਜੇ ਨੂੰ ਵਿਰਲਾਪ ਕਰਨਾ ਸਿਖਾਓ।

21ਮੌਤ ਸਾਡੀਆਂ ਖਿੜਕੀਆਂ ਰਾਹੀਂ ਅੰਦਰ ਆ ਗਈ ਹੈ ਅਤੇ ਸਾਡੇ ਕਿਲ੍ਹਿਆਂ ਵਿੱਚ ਦਾਖਲ ਹੋ ਗਈ ਹੈ; ਕਿ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ।

22ਬੋਲੋ, “ਯਾਹਵੇਹ ਦੇ ਵਾਕ ਇਹ ਉਹੀ ਹੈ: “ ‘ਆਦਮੀ ਦੀਆਂ ਲੋਥਾਂ ਖੁੱਲ੍ਹੇ ਖੇਤਾਂ ਵਿੱਚ ਰੂੜੀ ਵਾਂਗੂੰ ਡਿੱਗਣਗੀਆਂ, ਕੱਟਣ ਵਾਲੇ ਦੇ ਪਿੱਛੇ ਕੱਟੇ ਹੋਏ ਦਾਣਿਆਂ ਵਾਂਗ, ਉਹਨਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੋਵੇਗਾ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.