ਯਿਰਮਿਯਾਹ 9

ਮੌਤ ਸਾਡੀਆਂ ਖਿੜਕੀਆਂ ਰਾਹੀਂ ਅੰਦਰ ਆ ਗਈ ਹੈ ਅਤੇ ਸਾਡੇ ਕਿਲ੍ਹਿਆਂ ਵਿੱਚ ਦਾਖਲ ਹੋ ਗਈ ਹੈ; ਕਿ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ।

Jeremiah 9:21 (UKJV) For death has come up into our windows, and is entered into our palaces, to cut off the children from without, and the young men from the streets.

19ਸੀਯੋਨ ਵਿੱਚੋਂ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ: ‘ਅਸੀਂ ਕਿੰਨੇ ਬਰਬਾਦ ਹੋ ਗਏ ਹਾਂ! ਅਸੀਂ ਡਾਢੇ ਸ਼ਰਮਿੰਦੇ ਹੋਏ ਹਾਂ! ਕਿਉਂ ਜੋ ਅਸੀਂ ਦੇਸ਼ ਨੂੰ ਛੱਡ ਦਿੱਤਾ ਹੈ ਕਿਉਂਕਿ ਸਾਡੇ ਘਰ ਖੰਡਰ ਹੋ ਚੁੱਕੇ ਹਨ।’ ”

20ਹੁਣ ਹੇ ਇਸਤਰੀਓ, ਯਾਹਵੇਹ ਦਾ ਬਚਨ ਸੁਣੋ; ਉਸ ਦੇ ਮੂੰਹ ਦੀਆਂ ਗੱਲਾਂ ਵੱਲ ਕੰਨ ਲਾਓ। ਆਪਣੀਆਂ ਧੀਆਂ ਨੂੰ ਰੋਣਾ ਸਿਖਾਓ; ਇੱਕ-ਦੂਜੇ ਨੂੰ ਵਿਰਲਾਪ ਕਰਨਾ ਸਿਖਾਓ।

21ਮੌਤ ਸਾਡੀਆਂ ਖਿੜਕੀਆਂ ਰਾਹੀਂ ਅੰਦਰ ਆ ਗਈ ਹੈ ਅਤੇ ਸਾਡੇ ਕਿਲ੍ਹਿਆਂ ਵਿੱਚ ਦਾਖਲ ਹੋ ਗਈ ਹੈ; ਕਿ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ।

22ਬੋਲੋ, “ਯਾਹਵੇਹ ਦੇ ਵਾਕ ਇਹ ਉਹੀ ਹੈ: “ ‘ਆਦਮੀ ਦੀਆਂ ਲੋਥਾਂ ਖੁੱਲ੍ਹੇ ਖੇਤਾਂ ਵਿੱਚ ਰੂੜੀ ਵਾਂਗੂੰ ਡਿੱਗਣਗੀਆਂ, ਕੱਟਣ ਵਾਲੇ ਦੇ ਪਿੱਛੇ ਕੱਟੇ ਹੋਏ ਦਾਣਿਆਂ ਵਾਂਗ, ਉਹਨਾਂ ਨੂੰ ਇਕੱਠਾ ਕਰਨ ਵਾਲਾ ਕੋਈ ਨਹੀਂ ਹੋਵੇਗਾ।’ ”

23ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ, ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.