17ਇਹ ਉਹ ਹੈ ਜੋ ਯਾਹਵੇਹ ਸਰਬਸ਼ਕਤੀਮਾਨ ਆਖਦਾ ਹੈ: “ਹੁਣ ਵਿਚਾਰ ਕਰੋ! ਰੋਂਦੀਆਂ ਔਰਤਾਂ ਨੂੰ ਆਉਣ ਲਈ ਬੁਲਾਓ; ਉਹਨਾਂ ਵਿੱਚੋਂ ਸਭ ਤੋਂ ਵੱਧ ਹੁਨਰਮੰਦ ਨੂੰ ਭੇਜੋ।
18ਉਹਨਾਂ ਨੂੰ ਜਲਦੀ ਆਉਣ ਦਿਓ ਅਤੇ ਸਾਡੇ ਉੱਤੇ ਵਿਰਲਾਪ ਕਰੋ ਜਦੋਂ ਤੱਕ ਸਾਡੀਆਂ ਅੱਖਾਂ ਹੰਝੂਆਂ ਨਾਲ ਭਰ ਨਾ ਜਾਣ ਅਤੇ ਸਾਡੀਆਂ ਪਲਕਾਂ ਵਿੱਚੋਂ ਪਾਣੀ ਦੀਆਂ ਧਾਰਾਂ ਨਾ ਵਹਿ ਜਾਣ।
19ਸੀਯੋਨ ਵਿੱਚੋਂ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ: ‘ਅਸੀਂ ਕਿੰਨੇ ਬਰਬਾਦ ਹੋ ਗਏ ਹਾਂ! ਅਸੀਂ ਡਾਢੇ ਸ਼ਰਮਿੰਦੇ ਹੋਏ ਹਾਂ! ਕਿਉਂ ਜੋ ਅਸੀਂ ਦੇਸ਼ ਨੂੰ ਛੱਡ ਦਿੱਤਾ ਹੈ ਕਿਉਂਕਿ ਸਾਡੇ ਘਰ ਖੰਡਰ ਹੋ ਚੁੱਕੇ ਹਨ।’ ”
20ਹੁਣ ਹੇ ਇਸਤਰੀਓ, ਯਾਹਵੇਹ ਦਾ ਬਚਨ ਸੁਣੋ; ਉਸ ਦੇ ਮੂੰਹ ਦੀਆਂ ਗੱਲਾਂ ਵੱਲ ਕੰਨ ਲਾਓ। ਆਪਣੀਆਂ ਧੀਆਂ ਨੂੰ ਰੋਣਾ ਸਿਖਾਓ; ਇੱਕ-ਦੂਜੇ ਨੂੰ ਵਿਰਲਾਪ ਕਰਨਾ ਸਿਖਾਓ।
21ਮੌਤ ਸਾਡੀਆਂ ਖਿੜਕੀਆਂ ਰਾਹੀਂ ਅੰਦਰ ਆ ਗਈ ਹੈ ਅਤੇ ਸਾਡੇ ਕਿਲ੍ਹਿਆਂ ਵਿੱਚ ਦਾਖਲ ਹੋ ਗਈ ਹੈ; ਕਿ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ।