ਯਿਰਮਿਯਾਹ 1

ਹੁਣ ਇਹ ਸਮਝ ਲੈ ਕਿ ਅੱਜ ਮੈਂ ਤੈਨੂੰ ਸਾਰੇ ਦੇਸ਼ ਲਈ, ਯਹੂਦੀਆ ਦੇ ਰਾਜਿਆਂ ਲਈ, ਉਸ ਦੇ ਉੱਚ ਅਧਿਕਾਰੀਆਂ ਲਈ, ਉਹ ਦੇ ਜਾਜਕਾਂ ਲਈ ਅਤੇ ਦੇਸ਼ ਵਾਸੀਆਂ ਲਈ ਇੱਕ ਗੜ੍ਹ, ਇੱਕ ਲੋਹੇ ਦੇ ਥੰਮ੍ਹ ਅਤੇ ਪਿੱਤਲ ਦੀ ਕੰਧ ਬਣਾ ਦਿੱਤਾ ਹੈ।

Jeremiah 1:18 (UKJV) For, behold, I have made you this day a defenced city, and an iron pillar, and brazen walls against the whole land, against the kings of Judah, against the princes thereof, against the priests thereof, and against the people of the land.

16ਮੈਂ ਆਪਣੇ ਲੋਕਾਂ ਉੱਤੇ ਆਪਣਾ ਨਿਆਉਂ ਸੁਣਾਵਾਂਗਾ ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਕੇ ਅਤੇ ਹੋਰ ਦੇਵਤਿਆਂ ਲਈ ਧੂਪ ਧੁਖਾ ਕੇ ਬੁਰਿਆਈ ਕੀਤੀ ਹੈ। ਉਹ ਦੇਵਤੇ ਜੋ ਉਹਨਾਂ ਨੇ ਆਪਣੇ ਹੱਥਾਂ ਨਾਲ ਬਣੇ ਹਨ।

17“ਆਪਣੇ ਆਪ ਨੂੰ ਤਿਆਰ ਕਰੋ! ਖੜ੍ਹੇ ਹੋਵੋ ਅਤੇ ਉਹਨਾਂ ਨੂੰ ਕਹੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। ਉਹਨਾਂ ਤੋਂ ਨਾ ਘਬਰਾਓ, ਨਹੀਂ ਤਾਂ ਮੈਂ ਉਹਨਾਂ ਦੇ ਸਾਮ੍ਹਣੇ ਤੁਹਾਨੂੰ ਡਰਾਵਾਂਗਾ।

18ਹੁਣ ਇਹ ਸਮਝ ਲੈ ਕਿ ਅੱਜ ਮੈਂ ਤੈਨੂੰ ਸਾਰੇ ਦੇਸ਼ ਲਈ, ਯਹੂਦੀਆ ਦੇ ਰਾਜਿਆਂ ਲਈ, ਉਸ ਦੇ ਉੱਚ ਅਧਿਕਾਰੀਆਂ ਲਈ, ਉਹ ਦੇ ਜਾਜਕਾਂ ਲਈ ਅਤੇ ਦੇਸ਼ ਵਾਸੀਆਂ ਲਈ ਇੱਕ ਗੜ੍ਹ, ਇੱਕ ਲੋਹੇ ਦੇ ਥੰਮ੍ਹ ਅਤੇ ਪਿੱਤਲ ਦੀ ਕੰਧ ਬਣਾ ਦਿੱਤਾ ਹੈ।

19ਉਹ ਤੁਹਾਡੇ ਵਿਰੁੱਧ ਲੜਨਗੇ ਪਰ ਤੁਹਾਡੇ ਉੱਤੇ ਜਿੱਤ ਪ੍ਰਾਪਤ ਨਹੀਂ ਕਰਨਗੇ, ਕਿਉਂਕਿ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਛੁਡਾਵਾਂਗਾ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.