20ਉੱਪਰ ਵੱਲ ਵੇਖੋ ਅਤੇ ਉਹਨਾਂ ਨੂੰ ਦੇਖੋ ਜਿਹੜੇ ਉੱਤਰ ਤੋਂ ਆ ਰਹੇ ਹਨ। ਉਹ ਇੱਜੜ ਕਿੱਥੇ ਹੈ ਜੋ ਤੁਹਾਨੂੰ ਸੌਂਪਿਆ ਗਿਆ ਸੀ, ਉਹ ਭੇਡਾਂ ਜਿਨ੍ਹਾਂ ਉੱਤੇ ਤੁਸੀਂ ਸ਼ੇਖੀ ਮਾਰਦੇ ਸੀ?
21ਤੁਸੀਂ ਕੀ ਕਹੋਗੇ ਜਦੋਂ ਯਾਹਵੇਹ ਤੁਹਾਡੇ ਉੱਤੇ ਬਿਰਾਜਮਾਨ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਆਪਣੇ ਖਾਸ ਸਹਿਯੋਗੀ ਹੋਣ ਲਈ ਬੀਜਿਆਂ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ? ਜਿਵੇਂ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ?
22ਅਤੇ ਜੇ ਤੁਸੀਂ ਆਪਣੇ ਆਪ ਨੂੰ ਪੁੱਛੋ, “ਮੇਰੇ ਨਾਲ ਅਜਿਹਾ ਕਿਉਂ ਹੋਇਆ?” ਇਹ ਤੁਹਾਡੇ ਬਹੁਤ ਸਾਰੇ ਪਾਪਾਂ ਦੇ ਕਾਰਨ ਹੈ ਕਿ ਤੁਹਾਡੀਆਂ ਘੱਗਰਿਆਂ ਪਾੜੀਆਂ ਗਈਆਂ ਹਨ ਅਤੇ ਤੁਹਾਡੇ ਸਰੀਰ ਨਾਲ ਦੁਰਵਿਵਹਾਰ ਕੀਤਾ ਗਿਆ ਹੈ।
23ਕੀ ਕੋਈ ਕੂਸ਼ੀ ਆਪਣੀ ਚਮੜੀ ਜਾਂ ਚੀਤੇ ਦੇ ਚਟਾਕ ਬਦਲ ਸਕਦਾ ਹੈ? ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈ, ਜਿਸ ਨੇ ਬੁਰਿਆਈ ਸਿੱਖੀ ਹੋਈ ਹੈ।
24ਯਾਹਵੇਹ ਆਖਦਾ ਹੈ, “ਮੈਂ ਉਹਨਾਂ ਨੂੰ ਭੋਹ ਵਾਂਗੂੰ ਖਿਲਾਰ ਦਿਆਂਗਾ, ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ।