19ਨੇਗੇਵ ਦੇ ਸ਼ਹਿਰ ਬੰਦ ਕਰ ਦਿੱਤੇ ਜਾਣਗੇ, ਅਤੇ ਉਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ ਹੋਵੇਗਾ। ਸਾਰੇ ਯਹੂਦਾਹ ਨੂੰ ਗ਼ੁਲਾਮੀ ਵਿੱਚ ਲੈ ਜਾਇਆ ਜਾਵੇਗਾ, ਪੂਰੀ ਤਰ੍ਹਾਂ ਦੂਰ ਕੀਤਾ ਜਾਵੇਗਾ।
20ਉੱਪਰ ਵੱਲ ਵੇਖੋ ਅਤੇ ਉਹਨਾਂ ਨੂੰ ਦੇਖੋ ਜਿਹੜੇ ਉੱਤਰ ਤੋਂ ਆ ਰਹੇ ਹਨ। ਉਹ ਇੱਜੜ ਕਿੱਥੇ ਹੈ ਜੋ ਤੁਹਾਨੂੰ ਸੌਂਪਿਆ ਗਿਆ ਸੀ, ਉਹ ਭੇਡਾਂ ਜਿਨ੍ਹਾਂ ਉੱਤੇ ਤੁਸੀਂ ਸ਼ੇਖੀ ਮਾਰਦੇ ਸੀ?
21ਤੁਸੀਂ ਕੀ ਕਹੋਗੇ ਜਦੋਂ ਯਾਹਵੇਹ ਤੁਹਾਡੇ ਉੱਤੇ ਬਿਰਾਜਮਾਨ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਆਪਣੇ ਖਾਸ ਸਹਿਯੋਗੀ ਹੋਣ ਲਈ ਬੀਜਿਆਂ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ? ਜਿਵੇਂ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ?
22ਅਤੇ ਜੇ ਤੁਸੀਂ ਆਪਣੇ ਆਪ ਨੂੰ ਪੁੱਛੋ, “ਮੇਰੇ ਨਾਲ ਅਜਿਹਾ ਕਿਉਂ ਹੋਇਆ?” ਇਹ ਤੁਹਾਡੇ ਬਹੁਤ ਸਾਰੇ ਪਾਪਾਂ ਦੇ ਕਾਰਨ ਹੈ ਕਿ ਤੁਹਾਡੀਆਂ ਘੱਗਰਿਆਂ ਪਾੜੀਆਂ ਗਈਆਂ ਹਨ ਅਤੇ ਤੁਹਾਡੇ ਸਰੀਰ ਨਾਲ ਦੁਰਵਿਵਹਾਰ ਕੀਤਾ ਗਿਆ ਹੈ।
23ਕੀ ਕੋਈ ਕੂਸ਼ੀ ਆਪਣੀ ਚਮੜੀ ਜਾਂ ਚੀਤੇ ਦੇ ਚਟਾਕ ਬਦਲ ਸਕਦਾ ਹੈ? ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈ, ਜਿਸ ਨੇ ਬੁਰਿਆਈ ਸਿੱਖੀ ਹੋਈ ਹੈ।