17ਜੇ ਤੁਸੀਂ ਨਾ ਸੁਣੋ, ਮੈਂ ਤੇਰੇ ਹੰਕਾਰ ਦੇ ਕਾਰਨ ਗੁਪਤ ਵਿੱਚ ਰੋਵਾਂਗਾ। ਮੇਰੀਆਂ ਅੱਖਾਂ ਫੁੱਟ-ਫੁੱਟ ਕੇ ਰੋਣਗੀਆਂ, ਹੰਝੂਆਂ ਨਾਲ ਭਰ ਜਾਣਗੀਆਂ, ਕਿਉਂਕਿ ਯਾਹਵੇਹ ਦਾ ਇੱਜੜ ਬੰਦੀ ਬਣਾ ਲਿਆ ਜਾਵੇਗਾ।
18ਰਾਜਾ ਅਤੇ ਰਾਣੀ ਨੂੰ ਆਖ, “ਹੇਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ ਤੁਹਾਡੇ ਸਿਰਾਂ ਤੋਂ ਡਿੱਗ ਜਾਣਗੇ।”
19ਨੇਗੇਵ ਦੇ ਸ਼ਹਿਰ ਬੰਦ ਕਰ ਦਿੱਤੇ ਜਾਣਗੇ, ਅਤੇ ਉਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ ਹੋਵੇਗਾ। ਸਾਰੇ ਯਹੂਦਾਹ ਨੂੰ ਗ਼ੁਲਾਮੀ ਵਿੱਚ ਲੈ ਜਾਇਆ ਜਾਵੇਗਾ, ਪੂਰੀ ਤਰ੍ਹਾਂ ਦੂਰ ਕੀਤਾ ਜਾਵੇਗਾ।
20ਉੱਪਰ ਵੱਲ ਵੇਖੋ ਅਤੇ ਉਹਨਾਂ ਨੂੰ ਦੇਖੋ ਜਿਹੜੇ ਉੱਤਰ ਤੋਂ ਆ ਰਹੇ ਹਨ। ਉਹ ਇੱਜੜ ਕਿੱਥੇ ਹੈ ਜੋ ਤੁਹਾਨੂੰ ਸੌਂਪਿਆ ਗਿਆ ਸੀ, ਉਹ ਭੇਡਾਂ ਜਿਨ੍ਹਾਂ ਉੱਤੇ ਤੁਸੀਂ ਸ਼ੇਖੀ ਮਾਰਦੇ ਸੀ?
21ਤੁਸੀਂ ਕੀ ਕਹੋਗੇ ਜਦੋਂ ਯਾਹਵੇਹ ਤੁਹਾਡੇ ਉੱਤੇ ਬਿਰਾਜਮਾਨ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਆਪਣੇ ਖਾਸ ਸਹਿਯੋਗੀ ਹੋਣ ਲਈ ਬੀਜਿਆਂ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ? ਜਿਵੇਂ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ?