ਯਿਰਮਿਯਾਹ 14

ਤੇਰੇ ਨਾਮ ਦੀ ਖ਼ਾਤਰ ਸਾਨੂੰ ਤੁੱਛ ਨਾ ਸਮਝ; ਆਪਣੇ ਪਰਤਾਪਵਾਨ ਸਿੰਘਾਸਣ ਦਾ ਨਿਰਾਦਰ ਨਾ ਕਰ। ਸਾਡੇ ਨਾਲ ਆਪਣੇ ਨੇਮ ਨੂੰ ਯਾਦ ਰੱਖ ਅਤੇ ਇਸ ਨੂੰ ਨਾ ਤੋੜ।

Jeremiah 14:21 (UKJV) Do not detest us, for your name's sake, do not disgrace the throne of your glory: remember, break not your covenant with us.

19ਕੀ ਤੂੰ ਯਹੂਦਾਹ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ? ਕੀ ਤੂੰ ਸੀਯੋਨ ਨੂੰ ਤੁੱਛ ਜਾਣਦਾ ਹੈ? ਤੂੰ ਸਾਨੂੰ ਕਿਉਂ ਦੁੱਖ ਦਿੱਤਾ ਹੈ ਤਾਂ ਜੋ ਅਸੀਂ ਚੰਗੇ ਨਾ ਹੋ ਸੱਕੀਏ? ਅਸੀਂ ਸ਼ਾਂਤੀ ਦੀ ਆਸ ਰੱਖੀ ਪਰ ਕੋਈ ਭਲਿਆਈ ਹੈ ਹੀ ਨਹੀਂ, ਅਰੋਗਤਾ ਦੇ ਵੇਲੇ ਲਈ ਵੀ ਪਰ ਸਿਰਫ ਦਹਿਸ਼ਤ ਹੀ ਸੀ।

20ਹੇ ਯਾਹਵੇਹ, ਅਸੀਂ ਆਪਣੀ ਦੁਸ਼ਟਤਾ, ਅਤੇ ਆਪਣੇ ਪੁਰਖਿਆਂ ਦੇ ਦੋਸ਼ ਨੂੰ ਸਵੀਕਾਰ ਕਰਦੇ ਹਾਂ; ਅਸੀਂ ਸੱਚਮੁੱਚ ਤੇਰੇ ਵਿਰੁੱਧ ਪਾਪ ਕੀਤਾ ਹੈ।

21ਤੇਰੇ ਨਾਮ ਦੀ ਖ਼ਾਤਰ ਸਾਨੂੰ ਤੁੱਛ ਨਾ ਸਮਝ; ਆਪਣੇ ਪਰਤਾਪਵਾਨ ਸਿੰਘਾਸਣ ਦਾ ਨਿਰਾਦਰ ਨਾ ਕਰ। ਸਾਡੇ ਨਾਲ ਆਪਣੇ ਨੇਮ ਨੂੰ ਯਾਦ ਰੱਖ ਅਤੇ ਇਸ ਨੂੰ ਨਾ ਤੋੜ।

22ਕੀ ਕੌਮਾਂ ਦੇ ਨਿਕੰਮੇ ਬੁੱਤਾਂ ਵਿੱਚੋਂ ਕੋਈ ਵਰਖਾ ਲਿਆਉਂਦਾ ਹੈ? ਕੀ ਅਕਾਸ਼ ਖੁਦ ਹੀ ਵਰਖਾ ਕਰਦੇ ਹਨ? ਹੇ ਯਾਹਵੇਹ ਸਾਡੇ ਪਰਮੇਸ਼ਵਰ, ਕੀ ਤੂੰ ਉਹ ਨਹੀਂ? ਇਸ ਲਈ ਸਾਡੀ ਉਮੀਦ ਤੇਰੇ ਉੱਤੇ ਹੈ, ਕਿਉਂਕਿ ਇਹ ਸਭ ਕੁਝ ਕਰਨ ਵਾਲੇ ਤੁਸੀਂ ਹੀ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.