ਯਿਰਮਿਯਾਹ 14

ਕੀ ਤੂੰ ਯਹੂਦਾਹ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ? ਕੀ ਤੂੰ ਸੀਯੋਨ ਨੂੰ ਤੁੱਛ ਜਾਣਦਾ ਹੈ? ਤੂੰ ਸਾਨੂੰ ਕਿਉਂ ਦੁੱਖ ਦਿੱਤਾ ਹੈ ਤਾਂ ਜੋ ਅਸੀਂ ਚੰਗੇ ਨਾ ਹੋ ਸੱਕੀਏ? ਅਸੀਂ ਸ਼ਾਂਤੀ ਦੀ ਆਸ ਰੱਖੀ ਪਰ ਕੋਈ ਭਲਿਆਈ ਹੈ ਹੀ ਨਹੀਂ, ਅਰੋਗਤਾ ਦੇ ਵੇਲੇ ਲਈ ਵੀ ਪਰ ਸਿਰਫ ਦਹਿਸ਼ਤ ਹੀ ਸੀ।

Jeremiah 14:19 (UKJV) Have you utterly rejected Judah? has your soul loathed Zion? why have you smitten us, and there is no healing for us? we looked for peace, and there is no good; and for the time of healing, and behold trouble!

17“ਉਹਨਾਂ ਨੂੰ ਇਹ ਸ਼ਬਦ ਕਹੋ: “ ‘ਮੇਰੀਆਂ ਅੱਖਾਂ ਲਗਾਤਾਰ ਰਾਤ ਅਤੇ ਦਿਨ ਹੰਝੂ ਵਹਾਉਣਗੀਆਂ ਅਤੇ ਰੁਕਣਗੀਆਂ ਨਹੀਂ; ਕਿਉਂਕਿ ਮੇਰੇ ਲੋਕਾਂ ਦੀ ਕੁਆਰੀ ਧੀ ਨੂੰ ਇੱਕ ਗੰਭੀਰ ਜ਼ਖ਼ਮ, ਇੱਕ ਕੁਚਲਣ ਵਾਲਾ ਝਟਕਾ ਲੱਗਾ ਹੈ।

18ਜੇਕਰ ਮੈਂ ਦੇਸ਼ ਵਿੱਚ ਜਾਵਾਂ, ਮੈਂ ਉਹਨਾਂ ਨੂੰ ਤਲਵਾਰ ਨਾਲ ਵੱਢੇ ਹੋਏ ਵੇਖਦਾ ਹਾਂ; ਜੇ ਮੈਂ ਸ਼ਹਿਰ ਵਿੱਚ ਜਾਵਾਂ, ਮੈਂ ਕਾਲ ਦੀ ਤਬਾਹੀ ਵੇਖਦਾ ਹਾਂ। ਨਬੀ ਅਤੇ ਜਾਜਕ ਦੋਨੋਂ ਉਸ ਦੇਸ਼ ਵਿੱਚ ਗਏ ਹਨ ਜਿਸ ਨੂੰ ਉਹ ਨਹੀਂ ਜਾਣਦੇ ਸਨ।’ ”

19ਕੀ ਤੂੰ ਯਹੂਦਾਹ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ? ਕੀ ਤੂੰ ਸੀਯੋਨ ਨੂੰ ਤੁੱਛ ਜਾਣਦਾ ਹੈ? ਤੂੰ ਸਾਨੂੰ ਕਿਉਂ ਦੁੱਖ ਦਿੱਤਾ ਹੈ ਤਾਂ ਜੋ ਅਸੀਂ ਚੰਗੇ ਨਾ ਹੋ ਸੱਕੀਏ? ਅਸੀਂ ਸ਼ਾਂਤੀ ਦੀ ਆਸ ਰੱਖੀ ਪਰ ਕੋਈ ਭਲਿਆਈ ਹੈ ਹੀ ਨਹੀਂ, ਅਰੋਗਤਾ ਦੇ ਵੇਲੇ ਲਈ ਵੀ ਪਰ ਸਿਰਫ ਦਹਿਸ਼ਤ ਹੀ ਸੀ।

20ਹੇ ਯਾਹਵੇਹ, ਅਸੀਂ ਆਪਣੀ ਦੁਸ਼ਟਤਾ, ਅਤੇ ਆਪਣੇ ਪੁਰਖਿਆਂ ਦੇ ਦੋਸ਼ ਨੂੰ ਸਵੀਕਾਰ ਕਰਦੇ ਹਾਂ; ਅਸੀਂ ਸੱਚਮੁੱਚ ਤੇਰੇ ਵਿਰੁੱਧ ਪਾਪ ਕੀਤਾ ਹੈ।

21ਤੇਰੇ ਨਾਮ ਦੀ ਖ਼ਾਤਰ ਸਾਨੂੰ ਤੁੱਛ ਨਾ ਸਮਝ; ਆਪਣੇ ਪਰਤਾਪਵਾਨ ਸਿੰਘਾਸਣ ਦਾ ਨਿਰਾਦਰ ਨਾ ਕਰ। ਸਾਡੇ ਨਾਲ ਆਪਣੇ ਨੇਮ ਨੂੰ ਯਾਦ ਰੱਖ ਅਤੇ ਇਸ ਨੂੰ ਨਾ ਤੋੜ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.