ਯਿਰਮਿਯਾਹ 16

“ਉਹ ਮਾਰੂ ਬਿਮਾਰੀਆਂ ਨਾਲ ਮਰ ਜਾਣਗੇ। ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ ਸਗੋਂ ਜ਼ਮੀਨ ਉੱਤੇ ਪਈ ਹੋਈ ਰੂੜੀ ਵਾਂਗ ਹੋਣਗੇ। ਉਹ ਤਲਵਾਰ ਅਤੇ ਕਾਲ ਨਾਲ ਨਾਸ਼ ਹੋ ਜਾਣਗੇ, ਅਤੇ ਉਹਨਾਂ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਜਾਣਗੀਆਂ।”

Jeremiah 16:4 (UKJV) They shall die of grievous deaths; they shall not be lamented; neither shall they be buried; but they shall be as dung upon the face of the earth: and they shall be consumed by the sword, and by famine; and their carcasses shall be food for the fowls of heaven, and for the beasts of the earth.

2“ਇਸ ਸਥਾਨ ਵਿੱਚ ਨਾ ਤੂੰ ਵਿਆਹ ਕਰਨਾ ਅਤੇ ਨਾ ਹੀ ਤੇਰੇ ਪੁੱਤਰਾਂ ਧੀਆਂ ਹੋਣ।”

3ਕਿਉਂਕਿ ਇਸ ਧਰਤੀ ਵਿੱਚ ਪੈਦਾ ਹੋਏ ਪੁੱਤਰਾਂ ਅਤੇ ਧੀਆਂ ਬਾਰੇ ਅਤੇ ਉਹਨਾਂ ਔਰਤਾਂ ਬਾਰੇ ਜੋ ਉਹਨਾਂ ਦੀਆਂ ਮਾਵਾਂ ਹਨ ਅਤੇ ਉਹਨਾਂ ਮਰਦਾਂ ਬਾਰੇ ਜੋ ਉਹਨਾਂ ਦੇ ਪਿਤਾ ਹਨ, ਯਾਹਵੇਹ ਇਸ ਬਾਰੇ ਆਖਦਾ ਹੈ:

4“ਉਹ ਮਾਰੂ ਬਿਮਾਰੀਆਂ ਨਾਲ ਮਰ ਜਾਣਗੇ। ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ ਸਗੋਂ ਜ਼ਮੀਨ ਉੱਤੇ ਪਈ ਹੋਈ ਰੂੜੀ ਵਾਂਗ ਹੋਣਗੇ। ਉਹ ਤਲਵਾਰ ਅਤੇ ਕਾਲ ਨਾਲ ਨਾਸ਼ ਹੋ ਜਾਣਗੇ, ਅਤੇ ਉਹਨਾਂ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਜਾਣਗੀਆਂ।”

5ਕਿਉਂਕਿ ਯਾਹਵੇਹ ਇਹ ਕਹਿੰਦਾ ਹੈ: “ਤੂੰ ਸੋਗ ਵਾਲੇ ਘਰ ਨਾ ਵੜ, ਨਾ ਵਿਰਲਾਪ ਲਈ ਜਾ ਅਤੇ ਨਾ ਉਹਨਾਂ ਲਈ ਰੋ, ਕਿਉਂਕਿ ਮੈਂ ਇਨ੍ਹਾਂ ਲੋਕਾਂ ਤੋਂ ਆਪਣੀ ਸ਼ਾਂਤੀ, ਆਪਣਾ ਪਿਆਰ ਅਤੇ ਆਪਣੀ ਦਯਾ ਵਾਪਸ ਲੈ ਲਿਆ ਹੈ,” ਯਾਹਵੇਹ ਦਾ ਵਾਕ ਹੈ।

6“ਇਸ ਦੇਸ਼ ਵਿੱਚ ਵੱਡੇ ਅਤੇ ਛੋਟੇ ਮਰ ਜਾਣਗੇ, ਅਤੇ ਉਹ ਦੱਬੇ ਨਾ ਜਾਣਗੇ, ਨਾ ਉਹ ਦਫਨਾਏ ਜਾਣਗੇ ਨਾ ਕੋਈ ਸੋਗ ਕਰੇਗਾ ਅਤੇ ਕੋਈ ਵੀ ਮੁਰਦਿਆਂ ਲਈ ਆਪਣੇ ਆਪ ਨੂੰ ਨਹੀਂ ਕੱਟੇਗਾ ਅਤੇ ਨਾ ਹੀ ਆਪਣਾ ਸਿਰ ਮੁਨਵਾਏਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.