ਯਿਰਮਿਯਾਹ 22

ਮਰੇ ਹੋਏ ਰਾਜੇ ਲਈ ਨਾ ਰੋਵੋ ਅਤੇ ਨਾ ਹੀ ਉਸ ਦੇ ਨੁਕਸਾਨ ਦਾ ਸੋਗ ਕਰੋ; ਸਗੋਂ, ਉਸ ਦੇ ਲਈ ਜੋ ਗ਼ੁਲਾਮ ਹੈ, ਰੋਵੋ, ਕਿਉਂਕਿ ਉਹ ਕਦੇ ਵਾਪਸ ਨਹੀਂ ਆਵੇਗਾ ਅਤੇ ਨਾ ਹੀ ਆਪਣੀ ਜਨਮ ਭੂਮੀ ਨੂੰ ਦੁਬਾਰਾ ਵੇਖੇਗਾ।

Jeremiah 22:10 (UKJV) Weep all of you not for the dead, neither lament for him: but weep sore for him that goes away: for he shall return no more, nor see his native country.

8“ਬਹੁਤ ਸਾਰੀਆਂ ਕੌਮਾਂ ਦੇ ਲੋਕ ਇਸ ਸ਼ਹਿਰ ਵਿੱਚੋਂ ਲੰਘਣਗੇ ਅਤੇ ਇੱਕ-ਦੂਜੇ ਨੂੰ ਪੁੱਛਣਗੇ, ‘ਯਾਹਵੇਹ ਨੇ ਇਸ ਮਹਾਨ ਸ਼ਹਿਰ ਨਾਲ ਅਜਿਹਾ ਕਿਉਂ ਕੀਤਾ ਹੈ?’

9ਅਤੇ ਜਵਾਬ ਹੋਵੇਗਾ: ‘ਕਿਉਂਕਿ ਉਹਨਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦਾ ਨੇਮ ਛੱਡ ਦਿੱਤਾ ਹੈ ਅਤੇ ਹੋਰ ਦੇਵਤਿਆਂ ਦੀ ਪੂਜਾ ਅਤੇ ਸੇਵਾ ਕੀਤੀ ਹੈ।’ ”

10ਮਰੇ ਹੋਏ ਰਾਜੇ ਲਈ ਨਾ ਰੋਵੋ ਅਤੇ ਨਾ ਹੀ ਉਸ ਦੇ ਨੁਕਸਾਨ ਦਾ ਸੋਗ ਕਰੋ; ਸਗੋਂ, ਉਸ ਦੇ ਲਈ ਜੋ ਗ਼ੁਲਾਮ ਹੈ, ਰੋਵੋ, ਕਿਉਂਕਿ ਉਹ ਕਦੇ ਵਾਪਸ ਨਹੀਂ ਆਵੇਗਾ ਅਤੇ ਨਾ ਹੀ ਆਪਣੀ ਜਨਮ ਭੂਮੀ ਨੂੰ ਦੁਬਾਰਾ ਵੇਖੇਗਾ।

11ਕਿਉਂਕਿ ਯਾਹਵੇਹ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਬਾਰੇ ਕਹਿੰਦਾ ਹੈ, ਜੋ ਆਪਣੇ ਪਿਤਾ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ ਸੀ ਪਰ ਇਸ ਥਾਂ ਤੋਂ ਚਲਾ ਗਿਆ ਹੈ, “ਉਹ ਕਦੇ ਵਾਪਸ ਨਹੀਂ ਆਵੇਗਾ।

12ਉਹ ਉਸੇ ਥਾਂ ਮਰ ਜਾਵੇਗਾ ਜਿੱਥੇ ਉਹ ਉਸਨੂੰ ਗ਼ੁਲਾਮ ਬਣਾ ਕੇ ਲੈ ਗਏ; ਉਹ ਇਸ ਧਰਤੀ ਨੂੰ ਦੁਬਾਰਾ ਨਹੀਂ ਵੇਖੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.