10ਮਰੇ ਹੋਏ ਰਾਜੇ ਲਈ ਨਾ ਰੋਵੋ ਅਤੇ ਨਾ ਹੀ ਉਸ ਦੇ ਨੁਕਸਾਨ ਦਾ ਸੋਗ ਕਰੋ; ਸਗੋਂ, ਉਸ ਦੇ ਲਈ ਜੋ ਗ਼ੁਲਾਮ ਹੈ, ਰੋਵੋ, ਕਿਉਂਕਿ ਉਹ ਕਦੇ ਵਾਪਸ ਨਹੀਂ ਆਵੇਗਾ ਅਤੇ ਨਾ ਹੀ ਆਪਣੀ ਜਨਮ ਭੂਮੀ ਨੂੰ ਦੁਬਾਰਾ ਵੇਖੇਗਾ।
11ਕਿਉਂਕਿ ਯਾਹਵੇਹ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਬਾਰੇ ਕਹਿੰਦਾ ਹੈ, ਜੋ ਆਪਣੇ ਪਿਤਾ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ ਸੀ ਪਰ ਇਸ ਥਾਂ ਤੋਂ ਚਲਾ ਗਿਆ ਹੈ, “ਉਹ ਕਦੇ ਵਾਪਸ ਨਹੀਂ ਆਵੇਗਾ।
12ਉਹ ਉਸੇ ਥਾਂ ਮਰ ਜਾਵੇਗਾ ਜਿੱਥੇ ਉਹ ਉਸਨੂੰ ਗ਼ੁਲਾਮ ਬਣਾ ਕੇ ਲੈ ਗਏ; ਉਹ ਇਸ ਧਰਤੀ ਨੂੰ ਦੁਬਾਰਾ ਨਹੀਂ ਵੇਖੇਗਾ।”
13“ਹਾਏ ਉਸ ਉੱਤੇ ਜਿਹੜਾ ਆਪਣੇ ਮਹਿਲ ਕੁਧਰਮ ਨਾਲ ਬਣਾਉਂਦਾ ਹੈ, ਆਪਣੇ ਚੁਬਾਰੇ ਬੇਇਨਸਾਫ਼ੀ ਨਾਲ ਬਣਾਉਂਦਾ ਹੈ, ਆਪਣੇ ਲੋਕਾਂ ਨੂੰ ਵਿਅਰਥ ਕੰਮ ਸਿਖਾਉਂਦਾ ਹੈ, ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ।
14ਉਹ ਕਹਿੰਦਾ ਹੈ, ‘ਮੈਂ ਆਪਣੇ ਲਈ ਵੱਡੇ-ਵੱਡੇ ਕਮਰਿਆਂ ਵਾਲਾ ਇੱਕ ਵਿਸ਼ਾਲ ਮਹਿਲ ਬਣਾਵਾਂਗਾ।’ ਇਸ ਲਈ ਉਹ ਉਸ ਵਿੱਚ ਵੱਡੀਆਂ ਖਿੜਕੀਆਂ ਬਣਾਉਂਦਾ ਹੈ, ਇਸ ਨੂੰ ਦਿਆਰ ਨਾਲ ਬਣਾਉਂਦਾ ਹੈ ਅਤੇ ਇਸ ਨੂੰ ਲਾਲ ਰੰਗ ਵਿੱਚ ਸਜਾਉਂਦਾ ਹੈ।