ਯਿਰਮਿਯਾਹ 22

ਕਿਉਂਕਿ ਯਾਹਵੇਹ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਬਾਰੇ ਕਹਿੰਦਾ ਹੈ, ਜੋ ਆਪਣੇ ਪਿਤਾ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ ਸੀ ਪਰ ਇਸ ਥਾਂ ਤੋਂ ਚਲਾ ਗਿਆ ਹੈ, “ਉਹ ਕਦੇ ਵਾਪਸ ਨਹੀਂ ਆਵੇਗਾ।

Jeremiah 22:11 (UKJV) For thus says the LORD concerning Shallum the son of Josiah king of Judah, which reigned instead of Josiah his father, which went forth out of this place; He shall not return thither any more:

9ਅਤੇ ਜਵਾਬ ਹੋਵੇਗਾ: ‘ਕਿਉਂਕਿ ਉਹਨਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦਾ ਨੇਮ ਛੱਡ ਦਿੱਤਾ ਹੈ ਅਤੇ ਹੋਰ ਦੇਵਤਿਆਂ ਦੀ ਪੂਜਾ ਅਤੇ ਸੇਵਾ ਕੀਤੀ ਹੈ।’ ”

10ਮਰੇ ਹੋਏ ਰਾਜੇ ਲਈ ਨਾ ਰੋਵੋ ਅਤੇ ਨਾ ਹੀ ਉਸ ਦੇ ਨੁਕਸਾਨ ਦਾ ਸੋਗ ਕਰੋ; ਸਗੋਂ, ਉਸ ਦੇ ਲਈ ਜੋ ਗ਼ੁਲਾਮ ਹੈ, ਰੋਵੋ, ਕਿਉਂਕਿ ਉਹ ਕਦੇ ਵਾਪਸ ਨਹੀਂ ਆਵੇਗਾ ਅਤੇ ਨਾ ਹੀ ਆਪਣੀ ਜਨਮ ਭੂਮੀ ਨੂੰ ਦੁਬਾਰਾ ਵੇਖੇਗਾ।

11ਕਿਉਂਕਿ ਯਾਹਵੇਹ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਬਾਰੇ ਕਹਿੰਦਾ ਹੈ, ਜੋ ਆਪਣੇ ਪਿਤਾ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ ਸੀ ਪਰ ਇਸ ਥਾਂ ਤੋਂ ਚਲਾ ਗਿਆ ਹੈ, “ਉਹ ਕਦੇ ਵਾਪਸ ਨਹੀਂ ਆਵੇਗਾ।

12ਉਹ ਉਸੇ ਥਾਂ ਮਰ ਜਾਵੇਗਾ ਜਿੱਥੇ ਉਹ ਉਸਨੂੰ ਗ਼ੁਲਾਮ ਬਣਾ ਕੇ ਲੈ ਗਏ; ਉਹ ਇਸ ਧਰਤੀ ਨੂੰ ਦੁਬਾਰਾ ਨਹੀਂ ਵੇਖੇਗਾ।”

13“ਹਾਏ ਉਸ ਉੱਤੇ ਜਿਹੜਾ ਆਪਣੇ ਮਹਿਲ ਕੁਧਰਮ ਨਾਲ ਬਣਾਉਂਦਾ ਹੈ, ਆਪਣੇ ਚੁਬਾਰੇ ਬੇਇਨਸਾਫ਼ੀ ਨਾਲ ਬਣਾਉਂਦਾ ਹੈ, ਆਪਣੇ ਲੋਕਾਂ ਨੂੰ ਵਿਅਰਥ ਕੰਮ ਸਿਖਾਉਂਦਾ ਹੈ, ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.