20ਜਿਵੇਂ ਇੱਕ ਔਰਤ ਆਪਣੇ ਪਤੀ ਨਾਲ ਬੇਈਮਾਨੀ ਕਰਦੀ ਹੈ, ਇਸੇ ਤਰ੍ਹਾਂ ਤੁਸੀਂ, ਹੇ ਇਸਰਾਏਲ, ਮੇਰੇ ਨਾਲ ਬੇਈਮਾਨੀ ਕੀਤੀ, ਯਾਹਵੇਹ ਦਾ ਵਾਕ ਹੈ।
21ਉਚਿਆਈਆਂ ਤੋਂ ਇੱਕ ਆਵਾਜ਼ ਸੁਣਾਈ ਦਿੰਦੀ ਹੈ, ਇਸਰਾਏਲ ਦੇ ਪੁੱਤਰਾਂ ਦੇ ਰੋਣ ਅਤੇ ਤਰਲਿਆਂ ਦੀ, ਉਹਨਾਂ ਨੇ ਆਪਣਾ ਰਾਹ ਜੋ ਵਿਗਾੜ ਲਿਆ, ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ।
22“ਹੇ ਫਿਰਤੂ ਪੁੱਤਰੋ, ਮੁੜੋ, ਮੈਂ ਤੁਹਾਡੇ ਫਿਰਨ ਦਾ ਦਵਾ-ਦਾਰੂ ਕਰਾਂਗਾ।” “ਹਾਂ, ਅਸੀਂ ਤੇਰੇ ਕੋਲ ਆਵਾਂਗੇ, ਕਿਉਂਕਿ ਤੂੰ ਹੀ ਸਾਡਾ ਪਰਮੇਸ਼ਵਰ ਹੈ।
23ਸੱਚ-ਮੁੱਚ ਹੀ ਪਹਾੜੀਆਂ ਅਤੇ ਉਚਾਈਆਂ ਉੱਤੇ ਮੂਰਤੀ ਪੂਜਾ ਦਾ ਹੰਗਾਮਾ ਇੱਕ ਧੋਖਾ ਹੈ; ਸੱਚ-ਮੁੱਚ ਇਸਰਾਏਲ ਦਾ ਯਾਹਵੇਹ ਪਰਮੇਸ਼ਵਰ ਸਾਡਾ ਮੁਕਤੀਦਾਤਾ ਹੈ।
24ਪਰ ਉਸ ਘਿਣਾਉਣੇ ਦੇਵਤੇ ਨੇ ਸਾਡੀ ਜਵਾਨੀ ਤੋਂ ਲੈ ਕੇ ਸਾਡੇ ਪੁਰਖਿਆਂ ਦੀ ਮਿਹਨਤ ਨੂੰ ਉਹਨਾਂ ਦਿਆਂ ਇੱਜੜਾਂ, ਚੌਣਿਆਂ ਅਤੇ ਉਹਨਾਂ ਦਿਆਂ ਪੁੱਤਰਾਂ ਧੀਆਂ ਨੂੰ ਖਾ ਲਿਆ ਹੈ।