22“ਹੇ ਫਿਰਤੂ ਪੁੱਤਰੋ, ਮੁੜੋ, ਮੈਂ ਤੁਹਾਡੇ ਫਿਰਨ ਦਾ ਦਵਾ-ਦਾਰੂ ਕਰਾਂਗਾ।” “ਹਾਂ, ਅਸੀਂ ਤੇਰੇ ਕੋਲ ਆਵਾਂਗੇ, ਕਿਉਂਕਿ ਤੂੰ ਹੀ ਸਾਡਾ ਪਰਮੇਸ਼ਵਰ ਹੈ।
23ਸੱਚ-ਮੁੱਚ ਹੀ ਪਹਾੜੀਆਂ ਅਤੇ ਉਚਾਈਆਂ ਉੱਤੇ ਮੂਰਤੀ ਪੂਜਾ ਦਾ ਹੰਗਾਮਾ ਇੱਕ ਧੋਖਾ ਹੈ; ਸੱਚ-ਮੁੱਚ ਇਸਰਾਏਲ ਦਾ ਯਾਹਵੇਹ ਪਰਮੇਸ਼ਵਰ ਸਾਡਾ ਮੁਕਤੀਦਾਤਾ ਹੈ।
24ਪਰ ਉਸ ਘਿਣਾਉਣੇ ਦੇਵਤੇ ਨੇ ਸਾਡੀ ਜਵਾਨੀ ਤੋਂ ਲੈ ਕੇ ਸਾਡੇ ਪੁਰਖਿਆਂ ਦੀ ਮਿਹਨਤ ਨੂੰ ਉਹਨਾਂ ਦਿਆਂ ਇੱਜੜਾਂ, ਚੌਣਿਆਂ ਅਤੇ ਉਹਨਾਂ ਦਿਆਂ ਪੁੱਤਰਾਂ ਧੀਆਂ ਨੂੰ ਖਾ ਲਿਆ ਹੈ।
25ਅਸੀਂ ਆਪਣੀ ਸ਼ਰਮ ਵਿੱਚ ਲੇਟੀਏ, ਅਤੇ ਸਾਡੀ ਬੇਇੱਜ਼ਤੀ ਸਾਨੂੰ ਢੱਕ ਲਵੇ। ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਪਾਪ ਕੀਤਾ ਹੈ, ਅਤੇ ਸਾਡੇ ਪੁਰਖਿਆਂ ਨੇ ਵੀ ਯਾਹਵੇਹ ਪਰਮੇਸ਼ਵਰ ਵਿਰੁੱਧ ਪਾਪ ਕੀਤਾ ਹੈ; ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ ਅਸੀਂ ਆਪਣੇ ਯਾਹਵੇਹ ਦਾ ਹੁਕਮ ਨਹੀਂ ਮੰਨਿਆ।”