ਯਿਰਮਿਯਾਹ 30

ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਬਚਾਵਾਂਗਾ, ਯਾਹਵੇਹ ਦਾ ਵਾਕ ਹੈ। ‘ਭਾਵੇਂ ਮੈਂ ਉਹਨਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ, ਜਿਨ੍ਹਾਂ ਵਿੱਚ ਮੈਂ ਤੁਹਾਨੂੰ ਖਿੰਡਾ ਦਿੰਦਾ ਹੈ, ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। ਮੈਂ ਤੁਹਾਨੂੰ ਅਨੁਸ਼ਾਸਨ ਦਿਆਂਗਾ, ਪਰ ਸਿਰਫ ਉਚਿਤ ਮਾਤਰਾ ਵਿੱਚ; ਮੈਂ ਤੁਹਾਨੂੰ ਪੂਰੀ ਤਰ੍ਹਾਂ ਬਿਨਾਂ ਸਜ਼ਾ ਦੇ ਨਹੀਂ ਜਾਣ ਦਿਆਂਗਾ।’

Jeremiah 30:11 (UKJV) For I am with you, says the LORD, to save you: though I make a full end of all nations where I have scattered you, yet I will not make a full end of you: but I will correct you in measure, and will not leave you altogether unpunished.

9ਇਸ ਦੀ ਬਜਾਏ, ਉਹ ਆਪਣੇ ਪਰਮੇਸ਼ਵਰ ਅਤੇ ਆਪਣੇ ਰਾਜੇ ਦਾਵੀਦ ਦੀ ਸੇਵਾ ਕਰਨਗੇ, ਜਿਸ ਨੂੰ ਮੈਂ ਉਹਨਾਂ ਲਈ ਖੜ੍ਹਾ ਕਰਾਂਗਾ।

10“ ‘ਇਸ ਲਈ ਮੇਰੇ ਸੇਵਕ ਯਾਕੋਬ, ਨਾ ਡਰ; ਹੇ ਇਸਰਾਏਲ, ਨਾ ਘਬਰਾ,’ ਯਾਹਵੇਹ ਦਾ ਵਾਕ ਹੈ। ਮੈਂ ਤੈਨੂੰ ਜ਼ਰੂਰ ਦੂਰ-ਦੁਰਾਡੇ ਤੋਂ ਬਚਾਵਾਂਗਾ, ਤੇਰੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਗ਼ੁਲਾਮੀ ਦੀ ਧਰਤੀ ਤੋਂ। ਯਾਕੋਬ ਮੁੜੇਗਾ ਅਤੇ ਚੈਨ ਤੇ ਅਰਾਮ ਨਾਲ ਵੱਸੇਗਾ, ਅਤੇ ਕੋਈ ਵੀ ਉਸ ਨੂੰ ਡਰਾਵੇਗਾ ਨਹੀਂ।

11ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਬਚਾਵਾਂਗਾ, ਯਾਹਵੇਹ ਦਾ ਵਾਕ ਹੈ। ‘ਭਾਵੇਂ ਮੈਂ ਉਹਨਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ, ਜਿਨ੍ਹਾਂ ਵਿੱਚ ਮੈਂ ਤੁਹਾਨੂੰ ਖਿੰਡਾ ਦਿੰਦਾ ਹੈ, ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। ਮੈਂ ਤੁਹਾਨੂੰ ਅਨੁਸ਼ਾਸਨ ਦਿਆਂਗਾ, ਪਰ ਸਿਰਫ ਉਚਿਤ ਮਾਤਰਾ ਵਿੱਚ; ਮੈਂ ਤੁਹਾਨੂੰ ਪੂਰੀ ਤਰ੍ਹਾਂ ਬਿਨਾਂ ਸਜ਼ਾ ਦੇ ਨਹੀਂ ਜਾਣ ਦਿਆਂਗਾ।’

12“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ ‘ਤੁਹਾਡਾ ਜ਼ਖ਼ਮ ਲਾਇਲਾਜ ਹੈ, ਤੁਹਾਡੀ ਸੱਟ ਠੀਕ ਨਹੀਂ ਹੋ ਸਕਦੀ।

13ਤੁਹਾਡੇ ਲਈ ਦਲੀਲ ਦੇਣ ਵਾਲਾ ਕੋਈ ਨਹੀਂ ਹੈ, ਤੁਹਾਡੇ ਦਰਦ ਦਾ ਕੋਈ ਇਲਾਜ ਨਹੀਂ ਹੈ, ਤੁਹਾਡੇ ਲਈ ਕੋਈ ਚੰਗਿਆਈ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.