10“ ‘ਇਸ ਲਈ ਮੇਰੇ ਸੇਵਕ ਯਾਕੋਬ, ਨਾ ਡਰ; ਹੇ ਇਸਰਾਏਲ, ਨਾ ਘਬਰਾ,’ ਯਾਹਵੇਹ ਦਾ ਵਾਕ ਹੈ। ਮੈਂ ਤੈਨੂੰ ਜ਼ਰੂਰ ਦੂਰ-ਦੁਰਾਡੇ ਤੋਂ ਬਚਾਵਾਂਗਾ, ਤੇਰੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਗ਼ੁਲਾਮੀ ਦੀ ਧਰਤੀ ਤੋਂ। ਯਾਕੋਬ ਮੁੜੇਗਾ ਅਤੇ ਚੈਨ ਤੇ ਅਰਾਮ ਨਾਲ ਵੱਸੇਗਾ, ਅਤੇ ਕੋਈ ਵੀ ਉਸ ਨੂੰ ਡਰਾਵੇਗਾ ਨਹੀਂ।
11ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਬਚਾਵਾਂਗਾ, ਯਾਹਵੇਹ ਦਾ ਵਾਕ ਹੈ। ‘ਭਾਵੇਂ ਮੈਂ ਉਹਨਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ, ਜਿਨ੍ਹਾਂ ਵਿੱਚ ਮੈਂ ਤੁਹਾਨੂੰ ਖਿੰਡਾ ਦਿੰਦਾ ਹੈ, ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ। ਮੈਂ ਤੁਹਾਨੂੰ ਅਨੁਸ਼ਾਸਨ ਦਿਆਂਗਾ, ਪਰ ਸਿਰਫ ਉਚਿਤ ਮਾਤਰਾ ਵਿੱਚ; ਮੈਂ ਤੁਹਾਨੂੰ ਪੂਰੀ ਤਰ੍ਹਾਂ ਬਿਨਾਂ ਸਜ਼ਾ ਦੇ ਨਹੀਂ ਜਾਣ ਦਿਆਂਗਾ।’
12“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ ‘ਤੁਹਾਡਾ ਜ਼ਖ਼ਮ ਲਾਇਲਾਜ ਹੈ, ਤੁਹਾਡੀ ਸੱਟ ਠੀਕ ਨਹੀਂ ਹੋ ਸਕਦੀ।
13ਤੁਹਾਡੇ ਲਈ ਦਲੀਲ ਦੇਣ ਵਾਲਾ ਕੋਈ ਨਹੀਂ ਹੈ, ਤੁਹਾਡੇ ਦਰਦ ਦਾ ਕੋਈ ਇਲਾਜ ਨਹੀਂ ਹੈ, ਤੁਹਾਡੇ ਲਈ ਕੋਈ ਚੰਗਿਆਈ ਨਹੀਂ।
14ਤੇਰੇ ਸਾਰੇ ਸਾਥੀ ਤੈਨੂੰ ਭੁੱਲ ਗਏ ਹਨ; ਉਹਨਾਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ। ਮੈਂ ਤੁਹਾਨੂੰ ਦੁਸ਼ਮਣ ਵਾਂਗ ਮਾਰਿਆ ਹੈ ਅਤੇ ਤੁਹਾਨੂੰ ਜ਼ਾਲਮ ਵਾਂਗ ਸਜ਼ਾ ਦੇਵੇਗਾ, ਕਿਉਂਕਿ ਤੁਹਾਡਾ ਦੋਸ਼ ਬਹੁਤ ਵੱਡਾ ਹੈ ਅਤੇ ਤੁਹਾਡੇ ਪਾਪ ਬਹੁਤ ਹਨ।