18“ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ ‘ਮੈਂ ਯਾਕੋਬ ਦੇ ਤੰਬੂਆਂ ਦੀ ਗੁਲਾਮੀ ਨੂੰ ਦੂਰ ਕਰ ਦਿਆਂਗਾ ਅਤੇ ਉਸ ਦੇ ਨਿਵਾਸਾਂ ਤੇ ਤਰਸ ਕਰਾਂਗਾ; ਸ਼ਹਿਰ ਆਪਣੇ ਖੰਡਰਾਂ ਉੱਤੇ ਮੁੜ ਉਸਾਰਿਆ ਜਾਵੇਗਾ, ਅਤੇ ਮਹਿਲ ਆਪਣੀ ਥਾਂ ਉੱਤੇ ਖੜ੍ਹਾ ਰਹੇਗਾ।
19ਉਹਨਾਂ ਤੋਂ ਧੰਨਵਾਦ ਦੇ ਗੀਤ ਅਤੇ ਅਨੰਦ ਦੇ ਗੀਤ ਆਉਣਗੇ। ਮੈਂ ਉਹਨਾਂ ਦੀ ਗਿਣਤੀ ਵਿੱਚ ਵਾਧਾ ਕਰਾਂਗਾ, ਅਤੇ ਉਹ ਘਟਾਏ ਨਹੀਂ ਜਾਣਗੇ; ਮੈਂ ਉਹਨਾਂ ਦਾ ਆਦਰ ਕਰਾਂਗਾ, ਅਤੇ ਉਹ ਤੁੱਛ ਨਹੀਂ ਜਾਣੇ ਜਾਣਗੇ।
20ਉਹਨਾਂ ਦੇ ਬੱਚੇ ਪੁਰਾਣੇ ਦਿਨਾਂ ਵਾਂਗ ਹੋਣਗੇ, ਅਤੇ ਉਹਨਾਂ ਦਾ ਸਮਾਜ ਮੇਰੇ ਸਾਮ੍ਹਣੇ ਸਥਾਪਿਤ ਕੀਤਾ ਜਾਵੇਗਾ। ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ ਜੋ ਉਹਨਾਂ ਉੱਤੇ ਜ਼ੁਲਮ ਕਰਦੇ ਹਨ।
21ਉਹਨਾਂ ਦਾ ਆਗੂ ਉਹਨਾਂ ਵਿੱਚੋਂ ਇੱਕ ਹੋਵੇਗਾ। ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਉੱਠੇਗਾ। ਮੈਂ ਉਸ ਨੂੰ ਨੇੜੇ ਲਿਆਵਾਂਗਾ ਅਤੇ ਉਹ ਮੇਰੇ ਨੇੜੇ ਆਵੇਗਾ, ਕਿਉਂਕਿ ਉਹ ਕੌਣ ਹੈ ਜੋ ਮੇਰੇ ਨੇੜੇ ਹੋਣ ਲਈ ਆਪਣੇ ਆਪ ਨੂੰ ਸਮਰਪਿਤ ਕਰੇਗਾ?’ ਯਾਹਵੇਹ ਦਾ ਵਾਕ ਹੈ।
22‘ਇਸ ਲਈ ਤੁਸੀਂ ਮੇਰੇ ਲੋਕ ਹੋਵੋਗੇ, ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ।’ ”