20ਉਹਨਾਂ ਦੇ ਬੱਚੇ ਪੁਰਾਣੇ ਦਿਨਾਂ ਵਾਂਗ ਹੋਣਗੇ, ਅਤੇ ਉਹਨਾਂ ਦਾ ਸਮਾਜ ਮੇਰੇ ਸਾਮ੍ਹਣੇ ਸਥਾਪਿਤ ਕੀਤਾ ਜਾਵੇਗਾ। ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ ਜੋ ਉਹਨਾਂ ਉੱਤੇ ਜ਼ੁਲਮ ਕਰਦੇ ਹਨ।
21ਉਹਨਾਂ ਦਾ ਆਗੂ ਉਹਨਾਂ ਵਿੱਚੋਂ ਇੱਕ ਹੋਵੇਗਾ। ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਉੱਠੇਗਾ। ਮੈਂ ਉਸ ਨੂੰ ਨੇੜੇ ਲਿਆਵਾਂਗਾ ਅਤੇ ਉਹ ਮੇਰੇ ਨੇੜੇ ਆਵੇਗਾ, ਕਿਉਂਕਿ ਉਹ ਕੌਣ ਹੈ ਜੋ ਮੇਰੇ ਨੇੜੇ ਹੋਣ ਲਈ ਆਪਣੇ ਆਪ ਨੂੰ ਸਮਰਪਿਤ ਕਰੇਗਾ?’ ਯਾਹਵੇਹ ਦਾ ਵਾਕ ਹੈ।
22‘ਇਸ ਲਈ ਤੁਸੀਂ ਮੇਰੇ ਲੋਕ ਹੋਵੋਗੇ, ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ।’ ”
23ਵੇਖੋ, ਯਾਹਵੇਹ ਦਾ ਤੂਫ਼ਾਨ, ਉਸ ਦਾ ਗੁੱਸਾ ਫੁੱਟ ਨਿੱਕਲਿਆ ਹੈ, ਦੁਸ਼ਟਾਂ ਦੇ ਸਿਰਾਂ ਉੱਤੇ ਇੱਕ ਤੇਜ਼ ਹਵਾ ਵਗਦੀ ਹੈ।
24ਯਾਹਵੇਹ ਦਾ ਭਿਆਨਕ ਕ੍ਰੋਧ ਉਦੋਂ ਤੱਕ ਨਹੀਂ ਹਟੇਗਾ ਜਦੋਂ ਤੱਕ ਉਹ ਆਪਣੇ ਮਨ ਦੇ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕਰ ਲੈਂਦਾ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਇਹ ਸਮਝ ਜਾਓਗੇ।