ਯਿਰਮਿਯਾਹ 30

ਉਹਨਾਂ ਦਾ ਆਗੂ ਉਹਨਾਂ ਵਿੱਚੋਂ ਇੱਕ ਹੋਵੇਗਾ। ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਉੱਠੇਗਾ। ਮੈਂ ਉਸ ਨੂੰ ਨੇੜੇ ਲਿਆਵਾਂਗਾ ਅਤੇ ਉਹ ਮੇਰੇ ਨੇੜੇ ਆਵੇਗਾ, ਕਿਉਂਕਿ ਉਹ ਕੌਣ ਹੈ ਜੋ ਮੇਰੇ ਨੇੜੇ ਹੋਣ ਲਈ ਆਪਣੇ ਆਪ ਨੂੰ ਸਮਰਪਿਤ ਕਰੇਗਾ?’ ਯਾਹਵੇਹ ਦਾ ਵਾਕ ਹੈ।

Jeremiah 30:21 (UKJV) And their nobles shall be of themselves, and their governor shall proceed from the midst of them; and I will cause him to draw near, and he shall approach unto me: for who is this that engaged his heart to approach unto me? says the LORD.

19ਉਹਨਾਂ ਤੋਂ ਧੰਨਵਾਦ ਦੇ ਗੀਤ ਅਤੇ ਅਨੰਦ ਦੇ ਗੀਤ ਆਉਣਗੇ। ਮੈਂ ਉਹਨਾਂ ਦੀ ਗਿਣਤੀ ਵਿੱਚ ਵਾਧਾ ਕਰਾਂਗਾ, ਅਤੇ ਉਹ ਘਟਾਏ ਨਹੀਂ ਜਾਣਗੇ; ਮੈਂ ਉਹਨਾਂ ਦਾ ਆਦਰ ਕਰਾਂਗਾ, ਅਤੇ ਉਹ ਤੁੱਛ ਨਹੀਂ ਜਾਣੇ ਜਾਣਗੇ।

20ਉਹਨਾਂ ਦੇ ਬੱਚੇ ਪੁਰਾਣੇ ਦਿਨਾਂ ਵਾਂਗ ਹੋਣਗੇ, ਅਤੇ ਉਹਨਾਂ ਦਾ ਸਮਾਜ ਮੇਰੇ ਸਾਮ੍ਹਣੇ ਸਥਾਪਿਤ ਕੀਤਾ ਜਾਵੇਗਾ। ਮੈਂ ਉਹਨਾਂ ਸਾਰਿਆਂ ਨੂੰ ਸਜ਼ਾ ਦਿਆਂਗਾ ਜੋ ਉਹਨਾਂ ਉੱਤੇ ਜ਼ੁਲਮ ਕਰਦੇ ਹਨ।

21ਉਹਨਾਂ ਦਾ ਆਗੂ ਉਹਨਾਂ ਵਿੱਚੋਂ ਇੱਕ ਹੋਵੇਗਾ। ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਉੱਠੇਗਾ। ਮੈਂ ਉਸ ਨੂੰ ਨੇੜੇ ਲਿਆਵਾਂਗਾ ਅਤੇ ਉਹ ਮੇਰੇ ਨੇੜੇ ਆਵੇਗਾ, ਕਿਉਂਕਿ ਉਹ ਕੌਣ ਹੈ ਜੋ ਮੇਰੇ ਨੇੜੇ ਹੋਣ ਲਈ ਆਪਣੇ ਆਪ ਨੂੰ ਸਮਰਪਿਤ ਕਰੇਗਾ?’ ਯਾਹਵੇਹ ਦਾ ਵਾਕ ਹੈ।

22‘ਇਸ ਲਈ ਤੁਸੀਂ ਮੇਰੇ ਲੋਕ ਹੋਵੋਗੇ, ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ।’ ”

23ਵੇਖੋ, ਯਾਹਵੇਹ ਦਾ ਤੂਫ਼ਾਨ, ਉਸ ਦਾ ਗੁੱਸਾ ਫੁੱਟ ਨਿੱਕਲਿਆ ਹੈ, ਦੁਸ਼ਟਾਂ ਦੇ ਸਿਰਾਂ ਉੱਤੇ ਇੱਕ ਤੇਜ਼ ਹਵਾ ਵਗਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.