ਯਿਰਮਿਯਾਹ 31

ਫਿਰ ਮੁਟਿਆਰਾਂ ਨੱਚਣਗੀਆਂ ਅਤੇ ਖੁਸ਼ ਹੋਣਗੀਆਂ, ਨੌਜਵਾਨ ਅਤੇ ਬੁੱਢੇ ਵੀ। ਮੈਂ ਉਹਨਾਂ ਦੇ ਸੋਗ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ। ਮੈਂ ਉਹਨਾਂ ਨੂੰ ਦੁੱਖ ਦੀ ਬਜਾਏ ਦਿਲਾਸਾ ਅਤੇ ਅਨੰਦ ਦਿਆਂਗਾ।

Jeremiah 31:13 (UKJV) Then shall the virgin rejoice in the dance, both young men and old together: for I will turn their mourning into joy, and will comfort them, and make them rejoice from their sorrow.

11ਕਿਉਂਕਿ ਯਾਹਵੇਹ ਇਸਰਾਏਲ ਦੇ ਲੋਕਾਂ ਨੂੰ ਛੁਡਾਵੇਗਾ ਅਤੇ ਉਹਨਾਂ ਨੂੰ ਉਹਨਾਂ ਨਾਲੋਂ ਤਾਕਤਵਰ ਲੋਕਾਂ ਦੇ ਹੱਥੋਂ ਛੁਡਾਵੇਗਾ।

12ਉਹ ਆਉਣਗੇ ਅਤੇ ਸੀਯੋਨ ਦੀਆਂ ਉਚਾਈਆਂ ਉੱਤੇ ਜੈਕਾਰੇ ਗਜਾਉਣਗੇ; ਅਨਾਜ, ਨਵੀਂ ਮੈਅ ਅਤੇ ਜ਼ੈਤੂਨ ਦੇ ਤੇਲ, ਇੱਜੜਾਂ ਅਤੇ ਝੁੰਡਾਂ ਬੱਚਿਆਂ ਦੇ ਕਾਰਨ ਉਹ ਯਾਹਵੇਹ ਦੀ ਬਖਸ਼ੀਸ਼ ਵਿੱਚ ਅਨੰਦ ਕਰਨਗੇ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ਼ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ।

13ਫਿਰ ਮੁਟਿਆਰਾਂ ਨੱਚਣਗੀਆਂ ਅਤੇ ਖੁਸ਼ ਹੋਣਗੀਆਂ, ਨੌਜਵਾਨ ਅਤੇ ਬੁੱਢੇ ਵੀ। ਮੈਂ ਉਹਨਾਂ ਦੇ ਸੋਗ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ। ਮੈਂ ਉਹਨਾਂ ਨੂੰ ਦੁੱਖ ਦੀ ਬਜਾਏ ਦਿਲਾਸਾ ਅਤੇ ਅਨੰਦ ਦਿਆਂਗਾ।

14ਮੈਂ ਜਾਜਕਾਂ ਨੂੰ ਭਰਪੂਰਤਾ ਨਾਲ ਸੰਤੁਸ਼ਟ ਕਰਾਂਗਾ, ਅਤੇ ਮੇਰੇ ਲੋਕ ਮੇਰੀ ਬਖਸ਼ੀਸ਼ ਨਾਲ ਭਰ ਜਾਣਗੇ, ਯਾਹਵੇਹ ਦਾ ਐਲਾਨ ਹੈ।”

15ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਸੋਗ ਅਤੇ ਰੋਣ ਦੀ ਆਵਾਜ਼, ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਸਬਰ ਉਸ ਨੂੰ ਸਵੀਕਾਰ ਨਹੀਂ, ਕਿਉਂਕਿ ਹੁਣ ਉਹ ਨਹੀਂ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.