ਯਿਰਮਿਯਾਹ 31

ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਸੋਗ ਅਤੇ ਰੋਣ ਦੀ ਆਵਾਜ਼, ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਸਬਰ ਉਸ ਨੂੰ ਸਵੀਕਾਰ ਨਹੀਂ, ਕਿਉਂਕਿ ਹੁਣ ਉਹ ਨਹੀਂ ਹਨ।”

Jeremiah 31:15 (UKJV) Thus says the LORD; A voice was heard in Ramah, lamentation, and bitter weeping; Rahel weeping for her children refused to be comforted for her children, because they were not.

13ਫਿਰ ਮੁਟਿਆਰਾਂ ਨੱਚਣਗੀਆਂ ਅਤੇ ਖੁਸ਼ ਹੋਣਗੀਆਂ, ਨੌਜਵਾਨ ਅਤੇ ਬੁੱਢੇ ਵੀ। ਮੈਂ ਉਹਨਾਂ ਦੇ ਸੋਗ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ। ਮੈਂ ਉਹਨਾਂ ਨੂੰ ਦੁੱਖ ਦੀ ਬਜਾਏ ਦਿਲਾਸਾ ਅਤੇ ਅਨੰਦ ਦਿਆਂਗਾ।

14ਮੈਂ ਜਾਜਕਾਂ ਨੂੰ ਭਰਪੂਰਤਾ ਨਾਲ ਸੰਤੁਸ਼ਟ ਕਰਾਂਗਾ, ਅਤੇ ਮੇਰੇ ਲੋਕ ਮੇਰੀ ਬਖਸ਼ੀਸ਼ ਨਾਲ ਭਰ ਜਾਣਗੇ, ਯਾਹਵੇਹ ਦਾ ਐਲਾਨ ਹੈ।”

15ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਸੋਗ ਅਤੇ ਰੋਣ ਦੀ ਆਵਾਜ਼, ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਸਬਰ ਉਸ ਨੂੰ ਸਵੀਕਾਰ ਨਹੀਂ, ਕਿਉਂਕਿ ਹੁਣ ਉਹ ਨਹੀਂ ਹਨ।”

16ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੀ ਆਵਾਜ਼ ਨੂੰ ਰੋਣ ਤੋਂ ਰੋਕੋ ਅਤੇ ਆਪਣੀਆਂ ਅੱਖਾਂ ਨੂੰ ਹੰਝੂਆਂ ਤੋਂ ਰੋਕੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ,” ਯਾਹਵੇਹ ਦਾ ਵਾਕ ਹੈ। “ਉਹ ਦੁਸ਼ਮਣ ਦੀ ਧਰਤੀ ਤੋਂ ਵਾਪਸ ਆ ਜਾਣਗੇ।

17ਤੇਰੇ ਭਵਿੱਖਤ ਸਮੇਂ ਲਈ ਆਸ ਹੈ, ਯਾਹਵੇਹ ਦਾ ਵਾਕ ਹੈ। ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.