ਯਿਰਮਿਯਾਹ 31

ਤੇਰੇ ਭਵਿੱਖਤ ਸਮੇਂ ਲਈ ਆਸ ਹੈ, ਯਾਹਵੇਹ ਦਾ ਵਾਕ ਹੈ। ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ।”

Jeremiah 31:17 (UKJV) And there is hope in yours end, says the LORD, that your children shall come again to their own border.

15ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਸੋਗ ਅਤੇ ਰੋਣ ਦੀ ਆਵਾਜ਼, ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਸਬਰ ਉਸ ਨੂੰ ਸਵੀਕਾਰ ਨਹੀਂ, ਕਿਉਂਕਿ ਹੁਣ ਉਹ ਨਹੀਂ ਹਨ।”

16ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੀ ਆਵਾਜ਼ ਨੂੰ ਰੋਣ ਤੋਂ ਰੋਕੋ ਅਤੇ ਆਪਣੀਆਂ ਅੱਖਾਂ ਨੂੰ ਹੰਝੂਆਂ ਤੋਂ ਰੋਕੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ,” ਯਾਹਵੇਹ ਦਾ ਵਾਕ ਹੈ। “ਉਹ ਦੁਸ਼ਮਣ ਦੀ ਧਰਤੀ ਤੋਂ ਵਾਪਸ ਆ ਜਾਣਗੇ।

17ਤੇਰੇ ਭਵਿੱਖਤ ਸਮੇਂ ਲਈ ਆਸ ਹੈ, ਯਾਹਵੇਹ ਦਾ ਵਾਕ ਹੈ। ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ।”

18“ਮੈਂ ਨਿਸ਼ਚਤ ਤੌਰ ਤੇ ਇਫ਼ਰਾਈਮ ਦਾ ਚੀਕਣਾ ਸੁਣਿਆ ਹੈ: ‘ਤੂੰ ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਅਤੇ ਮੈਨੂੰ ਅਨੁਸ਼ਾਸਿਤ ਕੀਤਾ ਗਿਆ ਹੈ। ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂਕਿ ਤੁਸੀਂ ਯਾਹਵੇਹ ਮੇਰਾ ਪਰਮੇਸ਼ਵਰ ਹੋ।

19ਮੇਰੇ ਭਟਕਣ ਤੋਂ ਬਾਅਦ, ਮੈਂ ਤੋਬਾ ਕੀਤੀ; ਜਦੋਂ ਮੈਨੂੰ ਸਮਝ ਆਇਆ, ਮੈਂ ਆਪਣੀ ਛਾਤੀ ਨੂੰ ਕੁੱਟਿਆ। ਮੈਂ ਸ਼ਰਮਿੰਦਾ ਅਤੇ ਬੇਇੱਜ਼ਤ ਹੋਇਆ ਕਿਉਂਕਿ ਮੈਂ ਆਪਣੀ ਜਵਾਨੀ ਦੀ ਬਦਨਾਮੀ ਝੱਲੀ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.