ਯਿਰਮਿਯਾਹ 31

“ਮੈਂ ਨਿਸ਼ਚਤ ਤੌਰ ਤੇ ਇਫ਼ਰਾਈਮ ਦਾ ਚੀਕਣਾ ਸੁਣਿਆ ਹੈ: ‘ਤੂੰ ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਅਤੇ ਮੈਨੂੰ ਅਨੁਸ਼ਾਸਿਤ ਕੀਤਾ ਗਿਆ ਹੈ। ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂਕਿ ਤੁਸੀਂ ਯਾਹਵੇਹ ਮੇਰਾ ਪਰਮੇਸ਼ਵਰ ਹੋ।

Jeremiah 31:18 (UKJV) I have surely heard Ephraim bemoaning himself thus; You have chastised me, and I was chastised, as a bullock is not accustomed to the yoke: turn you me, and I shall be turned; for you are the LORD my God.

16ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੀ ਆਵਾਜ਼ ਨੂੰ ਰੋਣ ਤੋਂ ਰੋਕੋ ਅਤੇ ਆਪਣੀਆਂ ਅੱਖਾਂ ਨੂੰ ਹੰਝੂਆਂ ਤੋਂ ਰੋਕੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ,” ਯਾਹਵੇਹ ਦਾ ਵਾਕ ਹੈ। “ਉਹ ਦੁਸ਼ਮਣ ਦੀ ਧਰਤੀ ਤੋਂ ਵਾਪਸ ਆ ਜਾਣਗੇ।

17ਤੇਰੇ ਭਵਿੱਖਤ ਸਮੇਂ ਲਈ ਆਸ ਹੈ, ਯਾਹਵੇਹ ਦਾ ਵਾਕ ਹੈ। ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ।”

18“ਮੈਂ ਨਿਸ਼ਚਤ ਤੌਰ ਤੇ ਇਫ਼ਰਾਈਮ ਦਾ ਚੀਕਣਾ ਸੁਣਿਆ ਹੈ: ‘ਤੂੰ ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਅਤੇ ਮੈਨੂੰ ਅਨੁਸ਼ਾਸਿਤ ਕੀਤਾ ਗਿਆ ਹੈ। ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂਕਿ ਤੁਸੀਂ ਯਾਹਵੇਹ ਮੇਰਾ ਪਰਮੇਸ਼ਵਰ ਹੋ।

19ਮੇਰੇ ਭਟਕਣ ਤੋਂ ਬਾਅਦ, ਮੈਂ ਤੋਬਾ ਕੀਤੀ; ਜਦੋਂ ਮੈਨੂੰ ਸਮਝ ਆਇਆ, ਮੈਂ ਆਪਣੀ ਛਾਤੀ ਨੂੰ ਕੁੱਟਿਆ। ਮੈਂ ਸ਼ਰਮਿੰਦਾ ਅਤੇ ਬੇਇੱਜ਼ਤ ਹੋਇਆ ਕਿਉਂਕਿ ਮੈਂ ਆਪਣੀ ਜਵਾਨੀ ਦੀ ਬਦਨਾਮੀ ਝੱਲੀ।’

20ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਨਹੀਂ, ਉਹ ਬਾਲਕ ਜਿਸ ਵਿੱਚ ਮੈਂ ਪ੍ਰਸੰਨ ਹਾਂ? ਭਾਵੇਂ ਮੈਂ ਅਕਸਰ ਉਸ ਦੇ ਵਿਰੁੱਧ ਬੋਲਦਾ ਹਾਂ, ਤਾਂ ਵੀ ਮੈਂ ਉਸਨੂੰ ਯਾਦ ਰੱਖਦਾ। ਇਸ ਲਈ ਮੇਰਾ ਦਿਲ ਉਸ ਲਈ ਤਰਸਦਾ ਹੈ; ਮੈਨੂੰ ਉਸ ਲਈ ਬਹੁਤ ਹਮਦਰਦੀ ਹੈ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.