ਯਿਰਮਿਯਾਹ 31

ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੀ ਆਵਾਜ਼ ਨੂੰ ਰੋਣ ਤੋਂ ਰੋਕੋ ਅਤੇ ਆਪਣੀਆਂ ਅੱਖਾਂ ਨੂੰ ਹੰਝੂਆਂ ਤੋਂ ਰੋਕੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ,” ਯਾਹਵੇਹ ਦਾ ਵਾਕ ਹੈ। “ਉਹ ਦੁਸ਼ਮਣ ਦੀ ਧਰਤੀ ਤੋਂ ਵਾਪਸ ਆ ਜਾਣਗੇ।

Jeremiah 31:16 (UKJV) Thus says the LORD; Refrain your voice from weeping, and yours eyes from tears: for your work shall be rewarded, says the LORD; and they shall come again from the land of the enemy.

14ਮੈਂ ਜਾਜਕਾਂ ਨੂੰ ਭਰਪੂਰਤਾ ਨਾਲ ਸੰਤੁਸ਼ਟ ਕਰਾਂਗਾ, ਅਤੇ ਮੇਰੇ ਲੋਕ ਮੇਰੀ ਬਖਸ਼ੀਸ਼ ਨਾਲ ਭਰ ਜਾਣਗੇ, ਯਾਹਵੇਹ ਦਾ ਐਲਾਨ ਹੈ।”

15ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਸੋਗ ਅਤੇ ਰੋਣ ਦੀ ਆਵਾਜ਼, ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਸਬਰ ਉਸ ਨੂੰ ਸਵੀਕਾਰ ਨਹੀਂ, ਕਿਉਂਕਿ ਹੁਣ ਉਹ ਨਹੀਂ ਹਨ।”

16ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੀ ਆਵਾਜ਼ ਨੂੰ ਰੋਣ ਤੋਂ ਰੋਕੋ ਅਤੇ ਆਪਣੀਆਂ ਅੱਖਾਂ ਨੂੰ ਹੰਝੂਆਂ ਤੋਂ ਰੋਕੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ,” ਯਾਹਵੇਹ ਦਾ ਵਾਕ ਹੈ। “ਉਹ ਦੁਸ਼ਮਣ ਦੀ ਧਰਤੀ ਤੋਂ ਵਾਪਸ ਆ ਜਾਣਗੇ।

17ਤੇਰੇ ਭਵਿੱਖਤ ਸਮੇਂ ਲਈ ਆਸ ਹੈ, ਯਾਹਵੇਹ ਦਾ ਵਾਕ ਹੈ। ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ।”

18“ਮੈਂ ਨਿਸ਼ਚਤ ਤੌਰ ਤੇ ਇਫ਼ਰਾਈਮ ਦਾ ਚੀਕਣਾ ਸੁਣਿਆ ਹੈ: ‘ਤੂੰ ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਅਤੇ ਮੈਨੂੰ ਅਨੁਸ਼ਾਸਿਤ ਕੀਤਾ ਗਿਆ ਹੈ। ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂਕਿ ਤੁਸੀਂ ਯਾਹਵੇਹ ਮੇਰਾ ਪਰਮੇਸ਼ਵਰ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.