12ਉਹ ਆਉਣਗੇ ਅਤੇ ਸੀਯੋਨ ਦੀਆਂ ਉਚਾਈਆਂ ਉੱਤੇ ਜੈਕਾਰੇ ਗਜਾਉਣਗੇ; ਅਨਾਜ, ਨਵੀਂ ਮੈਅ ਅਤੇ ਜ਼ੈਤੂਨ ਦੇ ਤੇਲ, ਇੱਜੜਾਂ ਅਤੇ ਝੁੰਡਾਂ ਬੱਚਿਆਂ ਦੇ ਕਾਰਨ ਉਹ ਯਾਹਵੇਹ ਦੀ ਬਖਸ਼ੀਸ਼ ਵਿੱਚ ਅਨੰਦ ਕਰਨਗੇ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ਼ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ।
13ਫਿਰ ਮੁਟਿਆਰਾਂ ਨੱਚਣਗੀਆਂ ਅਤੇ ਖੁਸ਼ ਹੋਣਗੀਆਂ, ਨੌਜਵਾਨ ਅਤੇ ਬੁੱਢੇ ਵੀ। ਮੈਂ ਉਹਨਾਂ ਦੇ ਸੋਗ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ। ਮੈਂ ਉਹਨਾਂ ਨੂੰ ਦੁੱਖ ਦੀ ਬਜਾਏ ਦਿਲਾਸਾ ਅਤੇ ਅਨੰਦ ਦਿਆਂਗਾ।
14ਮੈਂ ਜਾਜਕਾਂ ਨੂੰ ਭਰਪੂਰਤਾ ਨਾਲ ਸੰਤੁਸ਼ਟ ਕਰਾਂਗਾ, ਅਤੇ ਮੇਰੇ ਲੋਕ ਮੇਰੀ ਬਖਸ਼ੀਸ਼ ਨਾਲ ਭਰ ਜਾਣਗੇ, ਯਾਹਵੇਹ ਦਾ ਐਲਾਨ ਹੈ।”
15ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਸੋਗ ਅਤੇ ਰੋਣ ਦੀ ਆਵਾਜ਼, ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਸਬਰ ਉਸ ਨੂੰ ਸਵੀਕਾਰ ਨਹੀਂ, ਕਿਉਂਕਿ ਹੁਣ ਉਹ ਨਹੀਂ ਹਨ।”
16ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਆਪਣੀ ਆਵਾਜ਼ ਨੂੰ ਰੋਣ ਤੋਂ ਰੋਕੋ ਅਤੇ ਆਪਣੀਆਂ ਅੱਖਾਂ ਨੂੰ ਹੰਝੂਆਂ ਤੋਂ ਰੋਕੋ, ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ,” ਯਾਹਵੇਹ ਦਾ ਵਾਕ ਹੈ। “ਉਹ ਦੁਸ਼ਮਣ ਦੀ ਧਰਤੀ ਤੋਂ ਵਾਪਸ ਆ ਜਾਣਗੇ।