ਯਿਰਮਿਯਾਹ 31

“ਇਹ ਉਹ ਨੇਮ ਹੈ ਜੋ ਮੈਂ ਉਸ ਸਮੇਂ ਤੋਂ ਬਾਅਦ ਇਸਰਾਏਲ ਦੇ ਲੋਕਾਂ ਨਾਲ ਬੰਨ੍ਹਾਂਗਾ,” ਯਾਹਵੇਹ ਦਾ ਵਾਕ ਹੈ। “ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।

Jeremiah 31:33 (UKJV) But this shall be the covenant that I will make with the house of Israel; After those days, says the LORD, I will put my law in their inward parts, and write it in their hearts; and will be their God, and they shall be my people.

31“ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਇਸਰਾਏਲ ਦੇ ਲੋਕਾਂ ਨਾਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।

32ਇਹ ਉਸ ਨੇਮ ਵਰਗਾ ਨਹੀਂ ਹੋਵੇਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ, ਜਦੋਂ ਮੈਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆ ਸੀ, ਕਿਉਂਕਿ ਉਹਨਾਂ ਨੇ ਮੇਰਾ ਨੇਮ ਤੋੜਿਆ ਸੀ, ਭਾਵੇਂ ਕਿ ਮੈਂ ਉਹਨਾਂ ਦੇ ਪਤੀ ਵਰਗਾ ਸੀ।” ਯਾਹਵੇਹ ਦਾ ਵਾਕ ਹੈ।

33“ਇਹ ਉਹ ਨੇਮ ਹੈ ਜੋ ਮੈਂ ਉਸ ਸਮੇਂ ਤੋਂ ਬਾਅਦ ਇਸਰਾਏਲ ਦੇ ਲੋਕਾਂ ਨਾਲ ਬੰਨ੍ਹਾਂਗਾ,” ਯਾਹਵੇਹ ਦਾ ਵਾਕ ਹੈ। “ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।

34ਉਹ ਹੁਣ ਆਪਣੇ ਗੁਆਂਢੀ ਨੂੰ ਨਹੀਂ ਸਿਖਾਉਣਗੇ, ਜਾਂ ਇੱਕ-ਦੂਜੇ ਨੂੰ ਨਹੀਂ ਕਹਿਣਗੇ, ‘ਯਾਹਵੇਹ ਨੂੰ ਜਾਣੋ,’ ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ, ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ,” ਯਾਹਵੇਹ ਦਾ ਵਾਕ ਹੈ। “ਕਿਉਂਕਿ ਮੈਂ ਉਹਨਾਂ ਦੀ ਬੁਰਾਈ ਨੂੰ ਮਾਫ਼ ਕਰ ਦਿਆਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।”

35ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜੋ ਸੂਰਜ ਨੂੰ ਦਿਨ ਵਿੱਚ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਚੰਦ ਅਤੇ ਤਾਰਿਆਂ ਨੂੰ ਰਾਤ ਨੂੰ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਸਮੁੰਦਰ ਨੂੰ ਭੜਕਾਉਂਦਾ ਹੈ ਇਸ ਲਈ ਇਸ ਦੀਆਂ ਲਹਿਰਾਂ ਗਰਜਦੀਆਂ ਹਨ, ਉਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.