ਯਿਰਮਿਯਾਹ 31

ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜੋ ਸੂਰਜ ਨੂੰ ਦਿਨ ਵਿੱਚ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਚੰਦ ਅਤੇ ਤਾਰਿਆਂ ਨੂੰ ਰਾਤ ਨੂੰ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਸਮੁੰਦਰ ਨੂੰ ਭੜਕਾਉਂਦਾ ਹੈ ਇਸ ਲਈ ਇਸ ਦੀਆਂ ਲਹਿਰਾਂ ਗਰਜਦੀਆਂ ਹਨ, ਉਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ:

Jeremiah 31:35 (UKJV) Thus says the LORD, which gives the sun for a light by day, and the ordinances of the moon and of the stars for a light by night, which divides the sea when the waves thereof roar; The LORD of hosts is his name:

33“ਇਹ ਉਹ ਨੇਮ ਹੈ ਜੋ ਮੈਂ ਉਸ ਸਮੇਂ ਤੋਂ ਬਾਅਦ ਇਸਰਾਏਲ ਦੇ ਲੋਕਾਂ ਨਾਲ ਬੰਨ੍ਹਾਂਗਾ,” ਯਾਹਵੇਹ ਦਾ ਵਾਕ ਹੈ। “ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।

34ਉਹ ਹੁਣ ਆਪਣੇ ਗੁਆਂਢੀ ਨੂੰ ਨਹੀਂ ਸਿਖਾਉਣਗੇ, ਜਾਂ ਇੱਕ-ਦੂਜੇ ਨੂੰ ਨਹੀਂ ਕਹਿਣਗੇ, ‘ਯਾਹਵੇਹ ਨੂੰ ਜਾਣੋ,’ ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ, ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ,” ਯਾਹਵੇਹ ਦਾ ਵਾਕ ਹੈ। “ਕਿਉਂਕਿ ਮੈਂ ਉਹਨਾਂ ਦੀ ਬੁਰਾਈ ਨੂੰ ਮਾਫ਼ ਕਰ ਦਿਆਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।”

35ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜੋ ਸੂਰਜ ਨੂੰ ਦਿਨ ਵਿੱਚ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਚੰਦ ਅਤੇ ਤਾਰਿਆਂ ਨੂੰ ਰਾਤ ਨੂੰ ਚਮਕਣ ਲਈ ਨਿਯੁਕਤ ਕਰਦਾ ਹੈ, ਜੋ ਸਮੁੰਦਰ ਨੂੰ ਭੜਕਾਉਂਦਾ ਹੈ ਇਸ ਲਈ ਇਸ ਦੀਆਂ ਲਹਿਰਾਂ ਗਰਜਦੀਆਂ ਹਨ, ਉਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ:

36“ਜੇਕਰ ਇਹ ਫ਼ਰਮਾਨ ਮੇਰੀ ਨਜ਼ਰ ਤੋਂ ਅਲੋਪ ਹੋ ਜਾਂਦੇ ਹਨ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਕਦੇ ਵੀ ਮੇਰੇ ਤੋਂ ਪਹਿਲਾਂ ਇੱਕ ਕੌਮ ਬਣਨਾ ਬੰਦ ਕਰ ਦੇਵੇਗਾ।”

37ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਸਿਰਫ ਜੇ ਉੱਪਰਲੇ ਅਕਾਸ਼ ਨੂੰ ਮਿਣਿਆ ਜਾਵੇ ਅਤੇ ਧਰਤੀ ਦੀਆਂ ਨੀਹਾਂ ਦੀ ਖੋਜ ਕੀਤੀ ਜਾ ਸਕਦੀ ਹੈ ਕੀ ਮੈਂ ਇਸਰਾਏਲ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਸਭ ਦੇ ਕਾਰਨ ਰੱਦ ਕਰਾਂਗਾ। ਉਹਨਾਂ ਨੇ ਕੀਤਾ ਹੈ,” ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.