ਯਿਰਮਿਯਾਹ 44

“ਹੁਣ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਅਤੇ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਆਪਣੇ ਲੋਕਾਂ ਨੂੰ ਕਾਲ ਵਿੱਚ ਤਬਾਹ ਕਰਨ ਲਈ ਤਿਆਰ ਹੋ, ਤਾਂ ਜੋ ਤੁਹਾਡੇ ਲਈ ਯਹੂਦਾਹ ਵਿੱਚ ਕੋਈ ਵੀ ਆਦਮੀ, ਔਰਤਾਂ, ਬੱਚੇ ਅਤੇ ਨਿਆਣੇ ਨਾ ਬਚੇ?

Jeremiah 44:7 (UKJV) Therefore now thus says the LORD, the God of hosts, the God of Israel; Wherefore commit all of you this great evil against your souls, to cut off from you man and woman, child and nursing infant, out of Judah, to leave you none to remain;

5ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਉਹ ਆਪਣੀ ਦੁਸ਼ਟਤਾ ਤੋਂ ਨਹੀਂ ਮੁੜਿਆ ਅਤੇ ਨਾ ਹੀ ਦੂਜੇ ਦੇਵਤਿਆਂ ਲਈ ਧੂਪ ਧੁਖਾਉਣੀ ਬੰਦ ਕੀਤੀ।

6ਇਸ ਲਈ, ਮੇਰਾ ਭਿਆਨਕ ਕ੍ਰੋਧ ਡੋਲ੍ਹਿਆ ਗਿਆ; ਇਹ ਯਹੂਦਾਹ ਦੇ ਕਸਬਿਆਂ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਦੇ ਵਿਰੁੱਧ ਭੜਕ ਉੱਠਿਆ ਅਤੇ ਉਹਨਾਂ ਨੂੰ ਵਿਰਾਨ ਖੰਡਰ ਬਣਾ ਦਿੱਤਾ ਜੋ ਉਹ ਅੱਜ ਹਨ।

7“ਹੁਣ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਅਤੇ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਆਪਣੇ ਲੋਕਾਂ ਨੂੰ ਕਾਲ ਵਿੱਚ ਤਬਾਹ ਕਰਨ ਲਈ ਤਿਆਰ ਹੋ, ਤਾਂ ਜੋ ਤੁਹਾਡੇ ਲਈ ਯਹੂਦਾਹ ਵਿੱਚ ਕੋਈ ਵੀ ਆਦਮੀ, ਔਰਤਾਂ, ਬੱਚੇ ਅਤੇ ਨਿਆਣੇ ਨਾ ਬਚੇ?

8ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਨਾਲ ਮਿਸਰ ਦੇਸ਼ ਵਿੱਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਝਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਅਤੇ ਉਲਾਹਮਾ ਹੋਵੋ।

9ਕੀ ਤੁਸੀਂ ਆਪਣੇ ਪੁਰਖਿਆਂ ਅਤੇ ਯਹੂਦਾਹ ਦੇ ਰਾਜਿਆਂ ਅਤੇ ਰਾਣੀਆਂ ਦੁਆਰਾ ਕੀਤੀ ਗਈ ਦੁਸ਼ਟਤਾ ਨੂੰ ਭੁੱਲ ਗਏ ਹੋ ਅਤੇ ਉਸ ਬੁਰਿਆਈ ਨੂੰ ਜੋ ਤੁਸੀਂ ਅਤੇ ਤੁਹਾਡੀਆਂ ਪਤਨੀਆਂ ਨੇ ਯਹੂਦਾਹ ਦੇ ਦੇਸ਼ ਅਤੇ ਯੇਰੂਸ਼ਲੇਮ ਦੀਆਂ ਗਲੀਆਂ ਵਿੱਚ ਕੀਤੀ ਸੀ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.