ਯਿਰਮਿਯਾਹ 48

ਉਹ ਪਹਾੜੀ ਉੱਤੇ ਲੂਹੀਥ ਨੂੰ ਜਾਂਦੇ ਹਨ, ਉਹ ਜਾਂਦੇ ਹੋਏ ਬੁਰੀ ਤਰ੍ਹਾਂ ਰੋਂਦੇ ਹਨ; ਹੋਰੋਨਾਇਮ ਦੇ ਰਸਤੇ ਤਬਾਹੀ ਦੇ ਕਾਰਨ ਦੁੱਖ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ।

Jeremiah 48:5 (UKJV) For in the going up of Luhith continual weeping shall go up; for in the going down of Horonaim the enemies have heard a cry of destruction.

3ਹੋਰੋਨਾਇਮ ਸ਼ਹਿਰ ਵਿੱਚੋਂ ਦੁਹਾਈ ਦੀ ਆਵਾਜ਼, ਵੱਡੀ ਤਬਾਹੀ ਅਤੇ ਵਿਨਾਸ਼ ਦੀ ਪੁਕਾਰ।

4ਮੋਆਬ ਭੰਨਿਆ ਤੋੜਿਆ ਗਿਆ, ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ ਦਿੰਦਾ ਹੈ।

5ਉਹ ਪਹਾੜੀ ਉੱਤੇ ਲੂਹੀਥ ਨੂੰ ਜਾਂਦੇ ਹਨ, ਉਹ ਜਾਂਦੇ ਹੋਏ ਬੁਰੀ ਤਰ੍ਹਾਂ ਰੋਂਦੇ ਹਨ; ਹੋਰੋਨਾਇਮ ਦੇ ਰਸਤੇ ਤਬਾਹੀ ਦੇ ਕਾਰਨ ਦੁੱਖ ਦੀਆਂ ਚੀਕਾਂ ਸੁਣਾਈ ਦਿੰਦੀਆਂ ਹਨ।

6ਭੱਜੋ! ਆਪਣੇ ਜੀਵਨ ਲਈ ਦੌੜੋ; ਉਜਾੜ ਵਿੱਚ ਇੱਕ ਸੁੱਖੇ ਰੁੱਖ ਵਾਂਗ ਹੋ ਜਾਓ।

7ਕਿਉਂਕਿ ਤੁਸੀਂ ਆਪਣੇ ਕੰਮਾਂ ਅਤੇ ਧਨ ਉੱਤੇ ਭਰੋਸਾ ਰੱਖਦੇ ਹੋ, ਤੁਹਾਨੂੰ ਵੀ ਬੰਦੀ ਬਣਾ ਲਿਆ ਜਾਵੇਗਾ, ਅਤੇ ਕਮੋਸ਼ ਆਪਣੇ ਜਾਜਕਾਂ ਅਤੇ ਅਧਿਕਾਰੀਆਂ ਸਮੇਤ ਗ਼ੁਲਾਮੀ ਵਿੱਚ ਚਲਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.