24ਉਹ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ, ‘ਆਓ ਅਸੀਂ ਆਪਣੇ ਪਰਮੇਸ਼ਵਰ ਤੋਂ ਡਰੀਏ, ਜੋ ਸਾਨੂੰ ਪਤਝੜ ਅਤੇ ਬਸੰਤ ਰੁੱਤ ਵਿੱਚ ਮੀਂਹ ਦਿੰਦਾ ਹੈ, ਜੋ ਫ਼ਸਲ ਦੇ ਮਿੱਥੇ ਹੋਏ ਹਫ਼ਤਿਆਂ ਨੂੰ ਸਾਡੇ ਲਈ ਸਾਂਭ ਕੇ ਰੱਖਦਾ ਹੈ।’
25ਤੁਹਾਡੀਆਂ ਗਲਤੀਆਂ ਨੇ ਇਨ੍ਹਾਂ ਨੂੰ ਦੂਰ ਰੱਖਿਆ ਹੈ; ਤੁਹਾਡੇ ਪਾਪਾਂ ਨੇ ਤੁਹਾਨੂੰ ਚੰਗਿਆਈ ਤੋਂ ਵਾਂਝਾ ਕਰ ਦਿੱਤਾ ਹੈ।
26“ਮੇਰੇ ਲੋਕਾਂ ਵਿੱਚ ਤਾਂ ਦੁਸ਼ਟ ਪਾਏ ਗਏ ਹਨ ਜਿਹੜੇ ਆਦਮੀਆਂ ਵਾਂਗ ਉਡੀਕ ਵਿੱਚ ਪਏ ਰਹਿੰਦੇ ਹਨ ਜੋ ਪੰਛੀਆਂ ਨੂੰ ਫੜ੍ਹਦੇ ਹਨ ਅਤੇ ਉਹਨਾਂ ਵਰਗੇ ਜਿਹੜੇ ਲੋਕਾਂ ਨੂੰ ਫੜਨ ਲਈ ਜਾਲ ਵਿਛਾਉਂਦੇ ਹਨ।
27ਪੰਛੀਆਂ ਦੇ ਪਿੰਜਰੇ ਵਾਂਗ, ਉਹਨਾਂ ਦੇ ਘਰ ਧੋਖੇ ਨਾਲ ਭਰੇ ਹੋਏ ਹਨ; ਉਹ ਅਮੀਰ ਅਤੇ ਤਾਕਤਵਰ ਹੋ ਗਏ ਹਨ
28ਅਤੇ ਮੋਟੇ ਅਤੇ ਫਿੱਟ ਗਏ ਹਨ। ਉਹਨਾਂ ਦੇ ਬੁਰੇ ਕੰਮਾਂ ਦੀ ਕੋਈ ਸੀਮਾ ਨਹੀਂ ਹੈ। ਉਹ ਇਨਸਾਫ਼ ਨਹੀਂ ਮੰਗਦੇ। ਉਹ ਅਨਾਥਾਂ ਦੀ ਦਲੀਲ ਨੂੰ ਅੱਗੇ ਨਹੀਂ ਵਧਾਉਂਦੇ; ਉਹ ਗਰੀਬਾਂ ਦੇ ਇਨਸਾਫ਼ ਦਾ ਬਚਾਅ ਨਹੀਂ ਕਰਦੇ।