ਯਿਰਮਿਯਾਹ 5

ਪੰਛੀਆਂ ਦੇ ਪਿੰਜਰੇ ਵਾਂਗ, ਉਹਨਾਂ ਦੇ ਘਰ ਧੋਖੇ ਨਾਲ ਭਰੇ ਹੋਏ ਹਨ; ਉਹ ਅਮੀਰ ਅਤੇ ਤਾਕਤਵਰ ਹੋ ਗਏ ਹਨ

Jeremiah 5:27 (UKJV) As a cage is full of birds, so are their houses full of deceit: therefore they are become great, and becoming rich.

25ਤੁਹਾਡੀਆਂ ਗਲਤੀਆਂ ਨੇ ਇਨ੍ਹਾਂ ਨੂੰ ਦੂਰ ਰੱਖਿਆ ਹੈ; ਤੁਹਾਡੇ ਪਾਪਾਂ ਨੇ ਤੁਹਾਨੂੰ ਚੰਗਿਆਈ ਤੋਂ ਵਾਂਝਾ ਕਰ ਦਿੱਤਾ ਹੈ।

26“ਮੇਰੇ ਲੋਕਾਂ ਵਿੱਚ ਤਾਂ ਦੁਸ਼ਟ ਪਾਏ ਗਏ ਹਨ ਜਿਹੜੇ ਆਦਮੀਆਂ ਵਾਂਗ ਉਡੀਕ ਵਿੱਚ ਪਏ ਰਹਿੰਦੇ ਹਨ ਜੋ ਪੰਛੀਆਂ ਨੂੰ ਫੜ੍ਹਦੇ ਹਨ ਅਤੇ ਉਹਨਾਂ ਵਰਗੇ ਜਿਹੜੇ ਲੋਕਾਂ ਨੂੰ ਫੜਨ ਲਈ ਜਾਲ ਵਿਛਾਉਂਦੇ ਹਨ।

27ਪੰਛੀਆਂ ਦੇ ਪਿੰਜਰੇ ਵਾਂਗ, ਉਹਨਾਂ ਦੇ ਘਰ ਧੋਖੇ ਨਾਲ ਭਰੇ ਹੋਏ ਹਨ; ਉਹ ਅਮੀਰ ਅਤੇ ਤਾਕਤਵਰ ਹੋ ਗਏ ਹਨ

28ਅਤੇ ਮੋਟੇ ਅਤੇ ਫਿੱਟ ਗਏ ਹਨ। ਉਹਨਾਂ ਦੇ ਬੁਰੇ ਕੰਮਾਂ ਦੀ ਕੋਈ ਸੀਮਾ ਨਹੀਂ ਹੈ। ਉਹ ਇਨਸਾਫ਼ ਨਹੀਂ ਮੰਗਦੇ। ਉਹ ਅਨਾਥਾਂ ਦੀ ਦਲੀਲ ਨੂੰ ਅੱਗੇ ਨਹੀਂ ਵਧਾਉਂਦੇ; ਉਹ ਗਰੀਬਾਂ ਦੇ ਇਨਸਾਫ਼ ਦਾ ਬਚਾਅ ਨਹੀਂ ਕਰਦੇ।

29ਕੀ ਮੈਨੂੰ ਇਸ ਲਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ?” ਯਾਹਵੇਹ ਦਾ ਵਾਕ ਹੈ। “ਕੀ ਮੈਨੂੰ ਇਸ ਤਰ੍ਹਾਂ ਦੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.