1ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਯਿਰਮਿਯਾਹ ਨਬੀ ਦੁਆਰਾ ਬਾਬੇਲ ਅਤੇ ਕਸਦੀਆਂ ਦੀ ਧਰਤੀ ਬਾਰੇ ਬੋਲਿਆ ਸੀ:
2“ਕੌਮਾਂ ਵਿੱਚ ਦੱਸੋ ਅਤੇ ਘੋਸ਼ਣਾ ਕਰੋ, ਇੱਕ ਝੰਡਾ ਖੜ੍ਹਾਂ ਕਰੋ ਅਤੇ ਇਸਦਾ ਐਲਾਨ ਕਰੋ; ਕੁਝ ਵੀ ਪਿੱਛੇ ਨਾ ਰੱਖੋ, ਪਰ ਆਖੋ, ‘ਬਾਬੇਲ ਉੱਤੇ ਕਬਜ਼ਾ ਕੀਤਾ ਜਾਵੇਗਾ; ਬੇਲ ਸ਼ਰਮਿੰਦਾ ਹੋਵੇਗਾ, ਮਰੋਦਾਕ ਦਹਿਸ਼ਤ ਨਾਲ ਭਰਿਆ ਹੋਇਆ ਹੈ। ਉਸ ਦੀਆਂ ਮੂਰਤੀਆਂ ਨੂੰ ਸ਼ਰਮਸਾਰ ਕੀਤਾ ਜਾਵੇਗਾ ਅਤੇ ਉਸ ਦੇ ਬੁੱਤ ਦਹਿਸ਼ਤ ਨਾਲ ਭਰੇ ਹੋਏ ਹਨ।’
3ਉੱਤਰ ਤੋਂ ਇੱਕ ਕੌਮ ਉਸ ਉੱਤੇ ਹਮਲਾ ਕਰੇਗੀ ਅਤੇ ਉਸਦੀ ਧਰਤੀ ਨੂੰ ਉਜਾੜ ਦੇਵੇਗੀ। ਕੋਈ ਵੀ ਇਸ ਵਿੱਚ ਨਹੀਂ ਰਹੇਗਾ; ਲੋਕ ਅਤੇ ਜਾਨਵਰ ਦੋਵੇਂ ਭੱਜ ਜਾਣਗੇ।