4“ਉਹਨਾਂ ਦਿਨਾਂ ਵਿੱਚ, ਉਸ ਸਮੇਂ,” ਯਾਹਵੇਹ ਦਾ ਵਾਕ ਹੈ, “ਇਸਰਾਏਲ ਦੇ ਲੋਕ ਅਤੇ ਯਹੂਦਾਹ ਦੇ ਲੋਕ ਇਕੱਠੇ ਆਪਣੇ ਪਰਮੇਸ਼ਵਰ ਨੂੰ ਲੱਭਣ ਲਈ ਰੋਦੇ ਹੋਏ ਆਉਣਗੇ।
5ਉਹ ਸੀਯੋਨ ਦਾ ਰਸਤਾ ਪੁੱਛਣਗੇ ਅਤੇ ਉਸ ਵੱਲ ਮੂੰਹ ਕਰਨਗੇ। ਉਹ ਆਉਣਗੇ ਅਤੇ ਆਪਣੇ ਆਪ ਨੂੰ ਇੱਕ ਸਦੀਵੀ ਨੇਮ ਵਿੱਚ ਯਾਹਵੇਹ ਨਾਲ ਬੰਨ੍ਹ ਲੈਣਗੇ ਜੋ ਭੁੱਲਿਆ ਨਹੀਂ ਜਾਵੇਗਾ।
6“ਮੇਰੇ ਲੋਕ ਭੁੱਲੀਆ ਹੋਈਆਂ ਭੇਡਾਂ ਵਾਗੂੰ ਹਨ; ਉਹਨਾਂ ਦੇ ਚਰਵਾਹਿਆਂ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ ਹੈ ਅਤੇ ਉਹਨਾਂ ਨੂੰ ਪਹਾੜਾਂ ਉੱਤੇ ਘੁੰਮਣ ਲਈ ਲਿਆਇਆ ਹੈ। ਉਹ ਪਹਾੜਾਂ ਅਤੇ ਪਹਾੜੀਆਂ ਉੱਤੇ ਭਟਕਦੇ ਰਹੇ ਅਤੇ ਆਪਣੇ ਆਰਾਮ ਦੀ ਜਗ੍ਹਾ ਨੂੰ ਭੁੱਲ ਗਏ।
7ਜਿਸ ਨੇ ਵੀ ਉਹਨਾਂ ਨੂੰ ਪਾਇਆ, ਉਹ ਉਹਨਾਂ ਨੂੰ ਖਾ ਗਿਆ; ਉਹਨਾਂ ਦੇ ਦੁਸ਼ਮਣਾਂ ਨੇ ਕਿਹਾ, ‘ਅਸੀਂ ਦੋਸ਼ੀ ਨਹੀਂ ਹਾਂ, ਕਿਉਂਕਿ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਪਾਪ ਕੀਤਾ, ਯਾਹਵੇਹ, ਆਪਣੇ ਪੁਰਖਿਆਂ ਦੀ ਆਸ ਹੈ।’
8“ਬਾਬੇਲ ਤੋਂ ਭੱਜ ਜਾ; ਕਸਦੀਆਂ ਦੀ ਧਰਤੀ ਨੂੰ ਛੱਡੋ, ਅਤੇ ਇੱਜੜ ਦੀ ਅਗਵਾਈ ਕਰਨ ਵਾਲੀਆਂ ਬੱਕਰੀਆਂ ਵਰਗੇ ਬਣੋ।